ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਿਸ਼ਵਤਖੋਰੀ: ਸੀਬੀਆਈ ਵੱਲੋਂ ਸੀਜੀਐੱਸਟੀ ਸੁਪਰਡੈਂਟ ਗ੍ਰਿਫ਼ਤਾਰ

ਚਾਰ ਲੱਖ ਰੁਪਏ ਦੀ ਰਿਸ਼ਵਤ ਵਜੋਂ ਪਹਿਲੀ ਕਿਸ਼ਤ 1 ਲੱਖ ਰੁਪਏ ਦੇਣ ਮੌਕੇ ਕੀਤਾ ਕਾਬੂ
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ, 10 ਜੂਨ

ਸੀਬੀਆਈ ਨੇ ਉੱਤਰ ਪ੍ਰਦੇਸ਼ ਵਿੱਚ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਸੀਜੀਐੱਸਟੀ) ਦੇ ਸੁਪਰਡੈਂਟ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਹ ਇੱਕ ਨਿੱਜੀ ਕੰਪਨੀ ’ਤੇ ਜੁਰਮਾਨਾ ਮੁਆਫ ਕਰਨ ਲਈ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਰਿਸ਼ਵਤ ਲੈ ਰਹੇ ਸਨ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਏਜੰਸੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਦੂਜਾ ਵਿਅਕਤੀ ਇੱਕ ਟੈਕਸ ਵਕੀਲ ਹੈ ਜੋ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਿਹਾ ਸੀ।

Advertisement

ਉਨ੍ਹਾਂ ਕਿਹਾ ਕਿ ਸੀਜੀਐੱਸਟੀ ਸੁਪਰਡੈਂਟ ਨਿਸ਼ਾਨ ਸਿੰਘ ਮੱਲੀ ਨੇ ਕਥਿਤ ਤੌਰ ’ਤੇ ਇੱਕ ਕਾਰੋਬਾਰੀ ਨੂੰ ਜੀਐੱਸਟੀ ਰਿਟਰਨ ਫਾਈਲ ਨਾ ਕਰਨ ’ਤੇ ਜੁਰਮਾਨਾ ਨੋਟਿਸ ਜਾਰੀ ਕੀਤਾ ਸੀ। ਮੱਲੀ ਨੇ ਟੈਕਸ ਵਕੀਲ ਅਮਿਤ ਖੰਡੇਲਵਾਲ ਨਾਲ ਮਿਲ ਕੇ ਕਾਰੋਬਾਰੀ ਤੋਂ ਉਸ ਦੀ ਕੰਪਨੀ ’ਤੇ ਜੁਰਮਾਨਾ ਮੁਆਫ ਕਰਨ ਲਈ 4 ਲੱਖ ਰੁਪਏ ਦੀ ਮੰਗ ਕੀਤੀ।

ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ, ‘‘ਟੈਕਸ ਵਕੀਲ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਿਹਾ ਸੀ। ਹਾਲਾਂ ਕਿ ਉਸਨੇ ਸੁਪਰਡੈਂਟ ਸੀਜੀਐੱਸਟੀ ਅਮਰੋਹਾ ਨਾਲ ਇੱਕ ਸਾਜ਼ਿਸ਼ ਰਚੀ ਅਤੇ ਸ਼ਿਕਾਇਤਕਰਤਾ ’ਤੇ ਦਬਾਅ ਪਾਇਆ ਕਿ ਉਹ ਦੋਸ਼ੀ ਸੁਪਰਡੈਂਟ ਨੂੰ 4 ਲੱਖ ਰੁਪਏ ਦੀ ਨਾਜਾਇਜ਼ ਲਾਭ ਦੀ ਮੰਗ ਨੂੰ ਪੂਰਾ ਕਰੇ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰੋਬਾਰੀ ਨੇ ਰਿਸ਼ਵਤ ਦੇਣ ਦੀ ਇੱਛਾ ਨਾ ਹੋਣ ਦੀ ਸ਼ਿਕਾਇਤ ਦੇ ਨਾਲ ਸੀਬੀਆਈ ਕੋਲ ਪਹੁੰਚ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਏਜੰਸੀ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਸੁਪਰਡੈਂਟ ਅਤੇ ਵਕੀਲ ਨੂੰ ਰਿਸ਼ਵਤ ਵਜੋਂ ਮੰਗੇ ਗਏ ਕੁੱਲ 4 ਲੱਖ ਰੁਪਏ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। -ਪੀਟੀਆਈ

Advertisement
Tags :
Punjabi NewsPunjabi Tribune