Brazilian woman ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲੀਅਨ ਮਹਿਲਾ ਗ੍ਰਿਫ਼ਤਾਰ
ਕੌਮਾਂਤਰੀ ਬਾਜ਼ਾਰ ਵਿਚ ਕੋਕੀਨ ਦੀ ਕੀਮਤ 10.96 ਕਰੋੜ ਰੁਪਏ, ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ
Advertisement
ਮੁੰਬਈ, 2 ਮਾਰਚ
ਮਾਲੀਆ ਇੰਟੈਲੀਜੈਂਸ ਬਾਰੇ ਡਾਇਰੈਕਟੋਰੇਟ (DRI) ਨੇ ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲਿਆਈ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਨ੍ਹਾਂ ਕੈਪਸੂਲਾਂ ਦੀ ਕੀਮਤ 10.96 ਕਰੋੜ ਰੁਪਏ ਦੱਸੀ ਜਾਂਦੀ ਹੈ। ਡੀਆਰਆਈ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਇਸ ਬ੍ਰਾਜ਼ੀਲੀਅਨ ਮਹਿਲਾ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਮਹਿਲਾ ਸਾਓ ਪੋਲੋ ਤੋਂ ਮੁੰਬਈ ਪੁੱਜੀ ਸੀ।
Advertisement
ਮਹਿਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਕੈਪਸੂਲਾਂ ਵਿਚ ਨਸ਼ਾ ਸੀ, ਜੋ ਭਾਰਤ ਵਿਚ ਸਮਗਲ ਕੀਤਾ ਜਾ ਰਿਹਾ ਸੀ। ਮਹਿਲਾ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਨ੍ਹਾਂ ਕੈਪਸੂਲਾਂ ਨੂੰ ਬਾਹਰ ਕੱਢਿਆ ਗਿਆ। ਕੈਪਸੂਲਾਂ ਵਿਚ 1096 ਗ੍ਰਾਮ ਕੋਕੀਨ ਸੀ, ਜਿਸ ਦੀ ਗ਼ੈਰਕਾਨੂੰਨੀ ਨਸ਼ਾ ਬਾਜ਼ਾਰ ਵਿਚ ਕੀਮਤ 10.96 ਕਰੋੜ ਰੁਪਏ ਦੱਸੀ ਗਈ ਹੈ। ਪੁਲੀਸ ਨੇ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। -ਪੀਟੀਆਈ
Advertisement