ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬ੍ਰਹਮਪੁੱਤਰ ਭਾਰਤ ਵਿਚੋਂ ‘ਉੱਗਣ ਵਾਲਾ ਦਰਿਆ’: ਸਰਮਾ

ਅਸਾਮ ਦੇ ਮੁੱਖ ਮੰਤਰੀ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਨੂੰ ਧਮਕੀ ਦਾ ਦੋ ਟੁੱਕ ਜਵਾਬ
Advertisement
ਗੁਹਾਟੀ, 3 ਜੂਨ

ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਭਾਰਤ ਨੂੰ ਬ੍ਰਹਮਪੁੱਤਰ ਦਾ ਪਾਣੀ ਰੋਕਣ ਬਾਰੇ ਚੀਨ ਦੀ ਧਮਕੀ ’ਤੇ ਪਾਕਿਸਤਾਨ ਨੂੰ ਜਵਾਬ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਮੁੱਖ ਮੰਤਰੀ ਨੇ ਢੁੱਕਵਾਂ ਜਵਾਬ ਦਿੰਦੇ ਹੋਏ ਬ੍ਰਹਮਪੁੱਤਰ ਨੂੰ ‘ਭਾਰਤ ਵਿਚ ਉੱਗਣ ਵਾਲਾ ਦਰਿਆ’ ਕਿਹਾ।

Advertisement

ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਲਿਖਿਆ, ‘‘ਚੀਨ ਜੇਕਰ ਭਾਰਤ ਨੂੰ ਬ੍ਰਹਮਪੁੱਤਰ ਦਾ ਪਾਣੀ ਰੋਕ ਦੇਵੇ ਤਾਂ ਕੀ ਹੋਵੇਗਾ? ਪਾਕਿਸਤਾਨ ਦੇ ਡਰਾਉਣ ਧਮਕਾਉਣ ਵਾਲੇ ਇਸ ਨਵੇਂ ਬਿਰਤਾਂਤ ਦਾ ਜਵਾਬ...ਭਾਰਤ ਵੱਲੋਂ ਪੁਰਾਣੀ ਸਿੰਧ ਜਲ ਸੰਧੀ ਤੋਂ ਫੈਸਲਾਕੁਨ ਤਰੀਕੇ ਨਾਲ ਪਿੱਛੇ ਹਟਣ ਮਗਰੋਂ ਪਾਕਿਸਤਾਨ ਹੁਣ ਇਕ ਹੋਰ ਮਨਘੜਤ ਧਮਕੀ ਦੇ ਰਿਹਾ ਹੈ: ‘ਕੀ ਹੋਵੇਗਾ ਜੇਕਰ ਚੀਨ ਭਾਰਤ ਨੂੰ ਬ੍ਰਹਮਪੁੱਤਰ ਦਾ ਪਾਣੀ ਰੋਕ ਦੇੇਵੇ? ਆਓ ਇਸ ਮਿੱਥ ਨੂੰ ਖ਼ਤਮ ਕਰੀਏ...ਡਰ ਨਾਲ ਨਹੀਂਂ ਬਲਕਿ ਤੱਥਾਂ ਤੇ ਕੌਮੀ ਸਪਸ਼ਟਗੋਈ ਨਾਲ: ਬ੍ਰਹਮਪੁੱਤਰ ਇਕ ਦਰਿਆ ਹੈ, ਜੋ ਭਾਰਤ ਤੋਂ ਉੱਗਦਾ ਹੈ, ਸੁੰਘੜਦਾ ਨਹੀਂ।’’ ਬਿਸਵਾ ਨੇ ਦਲੀਲ ਦਿੱਤੀ ਕਿ ਚੀਨ ਇਸ ਦਰਿਆ ਵਿਚ ਪਾਣੀ ਦੇ ਵਹਾਅ ਵਿਚ ਸਿਰਫ਼ 30 ਤੋਂ 35 ਫੀਸਦ ਦਾ ਯੋਗਦਾਨ ਪਾਉਂਦਾ ਹੈ ਜਦੋਂ ਬਾਕੀ ਭਾਰਤ ਵਿਚ ਪੈਦਾ ਹੁੰਦਾ ਹੈ।

ਮੁੱਖ ਮੰਤਰੀ ਸਰਮਾ ਨੇ ਲਿਖਿਆ, ‘‘ਚੀਨ ਬ੍ਰਹਮਪੁੱਤਰ ਦੇ ਵਹਾਅ ਵਿਚ ਸਿਰਫ਼ 30-35 ਫੀਸਦ ਦਾ ਯੋਗਦਾਨ ਪਾਉਂਦਾ ਹੈ, ਜੋ ਕਿ ਜ਼ਿਆਦਾ ਕਰਕੇ ਗਲੇਸ਼ੀਅਰਾਂ ਦੇ ਪਿਘਲਣ ਤੇ ਸੀਮਤ ਤਿੱਬਤੀ ਮੀਂਹ ਜ਼ਰੀਏ ਹੁੰਦਾ ਹੈ। ਬਾਕੀ 65-70 ਫੀਸਦ ਭਾਰਤ ਦੇ ਅੰਦਰੋਂ ਪੈਦਾ ਹੁੰਦਾ ਹੈ, ਜਿਸ ਦਾ ਸਿਹਰਾ ਅਰੁਣਾਚਲ ਪ੍ਰਦੇਸ਼, ਅਸਾਮ, ਨਾਗਾਲੈਂਡ ਤੇ ਮੇਘਾਲਿਆ ਵਿਚ ਮੋਹਲੇਧਾਰ ਮੌਨਸੂਨ ਦਾ ਮੀਂਹ; ਸੁਬਨਸਿਰੀ, ਲੋਹਿਤ, ਕਾਮੇਂਗ, ਮਾਨਸ, ਧਨਸਿਰੀ, ਜਿਆ-ਭਾਰਲੀ, ਕੋਪਿਲੀ ਜਿਹੀਆਂ ਪ੍ਰਮੁੱਖ ਸਹਾਇਕ ਨਦੀਆਂ, ਕ੍ਰਿਸ਼ਨਈ, ਡਿਗਾਰੂ ਤੇ ਕੁਲਸੀ ਜਿਹੀਆਂ ਨਦੀਆਂ ਜ਼ਰੀਏ ਖਾਸੀ, ਗਾਰੋ ਤੇ ਜੈਂਤੀਆ ਪਹਾੜੀਆਂ ਤੋਂ ਵਾਧੂ ਪਾਣੀ, ਨੂੰ ਜਾਂਦਾ ਹੈ।’’ ਅਸਾਮ ਦੇ ਮੁੱਖ ਮੰਤਰੀ ਨੇ ਕਿਹਾ, ‘‘ਭਾਰਤ ਚੀਨ ਸਰਹੱਦ (ਟੂਟਿੰਗ) ’ਤੇੇ ਵਹਾਅ 2,000-3,000 m3/s ਹੈ। ਅਸਾਮ ਦੇ ਮੈਦਾਨੀ ਇਲਾਕਿਆਂ (ਜਿਵੇਂ ਗੁਹਾਟੀ ਵਿਚ) ਮੌਨਸੂਨ ਦੌਰਾਨ ਵਹਾਅ 15,000-20,000 m3/s ਤੱਕ ਵਧ ਜਾਂਦਾ ਹੈ। ਬ੍ਰਹਮਪੁੱਤਰ ਅਜਿਹਾ ਦਰਿਆ ਨਹੀਂ ਹੈ ਜਿਸ ਉੱਤਰ ਭਾਰਤੀ ਉਪਰੀ ਧਾਰਾ ’ਤੇ ਟੇਕ ਰੱਖਦਾ ਹੈ...ਇਹ ਇਕ ਮੀਂਹ ਅਧਾਰਿਤ ਭਾਰਤੀ ਦਰਿਆ ਪ੍ਰਣਾਲੀ ਹੈ, ਜੋ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਮਗਰੋਂ ਮਜ਼ਬੂਤ ਹੋ ਜਾਂਦਾ ਹੈ।’’ -ਏਐੱਨਆਈ

 

 

Advertisement
Show comments