ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਰਗਿਲ ਜੰਗ ਦੇ ਸ਼ਹੀਦਾਂ ਦੀ ਯਾਦ ’ਚ ‘ਸਰਹੱਦ ਸ਼ੌਰਿਆਥਨ’

ਲੱਦਾਖ ਸਮੇਤ ਦੇਸ਼ ਭਰ ਤੋਂ ਪ੍ਰਤੀਭਾਗੀਆਂ ਨੇ ਲਿਆ ਦੌੜ ’ਚ ਹਿੱਸਾ
Advertisement

ਕਾਰਗਿਲ, 22 ਜੂਨ

ਕਾਰਗਿਲ ਜੰਗ ਦੇ ਨਾਇਕਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਯਾਦ ’ਚ ਇੱਥੇ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ ’ਚ ‘ਸਰਹੱਦ ਸ਼ੌਰਿਆਥਨ’ ਕਰਵਾਈ ਗਈ ਜਿਸ ਵਿੱਚ ਲੱਦਾਖ ਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਵੱਡੀ ਗਿਣਤੀ ’ਚ ਪ੍ਰਤੀਭਾਗੀਆਂ ਨੇ ਹਿੱਸਾ ਲਿਆ।

Advertisement

ਇਹ ਦੌੜ 26 ਜੁਲਾਈ ਨੂੰ ‘ਕਾਰਗਿਲ ਵਿਜੈ ਦਿਵਸ’ ਤੱਕ ਚੱਲਣ ਵਾਲੇ ਯਾਦਗਾਰੀ ਸਮਾਗਮਾਂ ਦੀ ਲੜੀ ਦੀ ਸ਼ੁਰੂਆਤ ਸੀ ਜੋ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਜਿੱਤ ਅਤੇ 1999 ਦੀ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ, ਐੱਲਏਐੱਚਡੀਸੀ-ਕਾਰਗਿਲ ਦੇ ਮੁਖੀ ਅਤੇ ਮੁੱਖ ਕਾਰਜਕਾਰੀ ਕੌਂਸਲਰ ਮੁਹੰਮਦ ਜਾਫਰ ਅਖੂਨ ਅਤੇ ਸੈਨਾ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ।

ਇੱਕ ਅਧਿਕਾਰੀ ਨੇ ਦੱਸਿਆ ਕਿ ਸੈਨਾ ਤੇ ਸਰਹੱਦ ਪੁਣੇ ਵੱਲੋਂ ਇਹ ‘ਸ਼ੌਰਿਆਥਨ’ ਕਰਵਾਈ ਗਈ ਹੈ ਅਤੇ ਨੌਜਵਾਨਾਂ, ਸਕੂਲੀ ਵਿਦਿਆਰਥੀਆਂ, ਹਥਿਆਰਬੰਦ ਬਲਾਂ ਦੇ ਕਰਮੀਆਂ ਤੇ ਆਮ ਨਾਗਰਿਕਾਂ ਨੇ ਪੰਜ ਕਿਲੋਮੀਟਰ, 10 ਕਿਲੋਮੀਟਰ ਤੇ 21 ਕਿਲੋਮੀਟਰ ਦੌੜ ’ਚ ਹਿੱਸਾ ਲਿਆ।

ਇਸ ਦੌਰਾਨ ਪ੍ਰਤੀਭਾਗੀਆਂ ਨੇ ਦਰਾਸ ਦੇ ਉੱਚੇ-ਨੀਵੇਂ ਇਲਾਕਿਆਂ ’ਚ ਦੌੜ ਲਗਾਈ ਅਤੇ ਪ੍ਰਤੀਕਾਤਮਕ ਰੂਪ ’ਚ ਕਾਰਗਿਲ ਸੰਘਰਸ਼ ਦੌਰਾਨ ਭਾਰਤ ਦੇ ਬਹਾਦਰ ਸੈਨਿਕਾਂ ਦੀ ਯਾਤਰਾ ਨੂੰ ਦਰਸਾਇਆ। -ਪੀਟੀਆਈ

Advertisement