ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਜਰਾਤ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੁੂਠੀ ਨਿਕਲੀ

ਗੁਜਰਾਤ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇਮਾਰਤ ਦੀ ਪੂਰੀ ਜਾਂਚ ਤੋਂ ਬਾਅਦ ਝੂਠੀ ਸਾਬਤ ਹੋਈ। ਇਸ ਸਾਲ ਵਿੱਚਸੋਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਕੇਐਨ ਭੂਕਨ ਨੇ ਦੱਸਿਆ ,“ ਸੋਮਵਾਰ ਸਵੇਰੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਗੁਜਰਾਤ ਹਾਈ ਕੋਰਟ ਦੇ...
ਸੰਕੇਤਕ ਤਸਵੀਰ। ਫੋਟੋ: ISTOCK
Advertisement

ਗੁਜਰਾਤ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇਮਾਰਤ ਦੀ ਪੂਰੀ ਜਾਂਚ ਤੋਂ ਬਾਅਦ ਝੂਠੀ ਸਾਬਤ ਹੋਈ।

ਇਸ ਸਾਲ ਵਿੱਚਸੋਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਕੇਐਨ ਭੂਕਨ ਨੇ ਦੱਸਿਆ ,“ ਸੋਮਵਾਰ ਸਵੇਰੇ ਇੱਕ ਅਣਪਛਾਤੇ ਵਿਅਕਤੀ ਦੁਆਰਾ ਗੁਜਰਾਤ ਹਾਈ ਕੋਰਟ ਦੇ ਅਧਿਕਾਰਤ ਆਈਡੀ ’ਤੇ ਭੇਜੀ ਗਈ ਇੱਕ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਰਡੀਐਕਸ ਅਹਿਮਦਾਬਾਦ ਦੇ ਸਰਖੇਜ-ਗਾਂਧੀਨਗਰ ਹਾਈਵੇਅ ’ਤੇ ਸਥਿਤ ਅਦਾਲਤ ਦੀ ਇਮਾਰਤ ਵਿੱਚ ਰੱਖਿਆ ਗਿਆ ਹੈ।”

Advertisement

ਇਸ ਸਾਲ ਜੂਨ ਤੋਂ ਬਾਅਦ ਗੁਜਰਾਤ ਹਾਈ ਕੋਰਟ ਨੂੰ ਇਹ ਤੀਜੀ ਵਾਰ ਬੰਬ ਦੀ ਧਮਕੀ ਮਿਲੀ ਸੀ।

ਭੂਕਨ ਨੇ ਕਿਹਾ ਕਿ ਅਦਾਲਤੀ ਅਧਿਕਾਰੀਆਂ ਤੋਂ ਧਮਕੀ ਬਾਰੇ ਪਤਾ ਲੱਗਣ ’ਤੇ, ਸਥਾਨਕ ਪੁਲੀਸ, ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚ ਗਿਆ ਅਤੇ ਹਾਈ ਕੋਰਟ ਕੰਪਲੈਕਸ ਦੀਆਂ ਸਾਰੀਆਂ ਇਮਾਰਤਾਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਪੁਲੀਸ ਨੇ ਅਹਾਤੇ ਦੀ ਪੂਰੀ ਜਾਂਚ ਕੀਤੀ, ਜਿਸ ਵਿੱਚ ਸਾਰੀਆਂ ਅਦਾਲਤੀ ਇਮਾਰਤਾਂ, ਚੈਂਬਰਾਂ ਦੇ ਨਾਲ-ਨਾਲ ਪਾਰਕ ਕੀਤੀਆਂ ਅਤੇ ਆਉਣ ਵਾਲੀਆਂ ਕਾਰਾਂ ਵੀ ਸ਼ਾਮਲ ਸਨ ।

ਉਨ੍ਹਾਂ ਕਿਹਾ ਕਿ ਇਮਾਰਤ ਵਿੱਚੋਂ ਕੁਝ ਵੀ ਸ਼ੱਕੀ ਸਮੱਗਰੀ ਨਹੀਂ ਮਿਲੀ।

Advertisement
Show comments