Jammu-Kathua: ਜੰਮੂ ਕਸ਼ਮੀਰ ਦੇ ਕਠੂਆ ਵਿੱਚੋੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ
Bodies of 2 people found in J-K's Kathua; ਪੁਲੀਸ ਨੇ ਗਲਾ ਘੁੱਟ ਦੇ ਹੱਤਿਆ ਕੀਤੇ ਜਾਣ ਖ਼ਦਸ਼ਾ ਜਤਾਇਆ
Advertisement
ਜੰਮੂ, 16 ਫਰਵਰੀ
ਜੰਮੂ ਕਸ਼ਮੀਰ ’ਚ ਕਠੂਆ ਜ਼ਿਲ੍ਹੇ ਦੇ ਇੱਕ ਦੁਰੇਡੇ ਪਿੰਡ ਵਿੱਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬਿੱਲਾਵਰ ਥਾਣੇ ਦੇ ਐੱਸਐੱਚਓ ਜਿਤੇਂਦਰ ਸਿੰਘ ਨੇ ਦੱਸਿਆ ਕਿ 45 ਵਰ੍ਹਿਆਂ ਦੇ ਰੌਸ਼ਨ ਲਾਲ ਅਤੇ 37 ਸਾਲਾਂ ਦੇ ਸ਼ਮਸ਼ੇਰ ਦੀਆਂ ਲਾਸ਼ਾਂ ਬਾਥਰ ਪਿੰਡ ’ਚ ਇੱਕ ਨਾਲੇ ਦੇ ਕਿਨਾਰੇ ਤੋਂ ਬਰਾਮਦ ਹੋਏ।
Advertisement
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਉਕਤ ਦੋਵਾਂ ਜਣਿਆਂ ਦੀ ਅਣਪਛਾਤਿਆਂ ਵਿਅਕਤੀਆਂ ਵੱਲੋਂ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਲੱਗੇਗਾ ਤੇ ਪੁਲੀਸ ਨੇ ਕਤਲ ਦੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਘਟਨਾ ’ਚ ਹਾਲੇ ਦਹਿਸ਼ਤੀ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। -ਪੀਟੀਆਈ
Advertisement