ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Boat Capsize: ਮੁੰਬਈ ਤੱਟ ਨੇੜੇ ਕਿਸ਼ਤੀ ਪਲਟਣ ਕਾਰਨ 13 ਵਿਅਕਤੀਆਂ ਦੀ ਮੌਤ, 99 ਹੋਰਾਂ ਨੂੰ ਬਚਾਇਆ

ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ
ਮੁੰਬਈ ਵਿੱਚ ਬੁੱਧਵਾਰ ਨੂੰ ਕੰਟਰੋਲ ਗੁਆ ਚੁੱਕੀ ਇਕ ਸਪੀਡ ਬੋਟ ਵੱਜਣ ਕਾਰਨ ਤਕਰੀਬਨ 80 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਸ ਘਟਨਾ ਸਬੰਧੀ ਸਾਹਮਣੇ ਆਈ ਇਕ ਵੀਡੀਓ ਵਿੱਚੋਂ ਲਈ ਗਈ ਤਸਵੀਰ। -ਫੋਟੋ: ਪੀਟੀਆਈ
Advertisement

ਮੁੰਬਈ, 18 ਦਸੰਬਰ

ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ ਅੱਜ ਇਕ ਕਿਸ਼ਤੀ ਪਲਟਣ ਕਾਰਨ ਉਸ ਵਿੱਚ ਸਵਾਰ 13 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 99 ਹੋਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ। ਭਾਰਤੀ ਜਲ ਸੈਨਾ ਨੇ ਇਹ ਜਾਣਕਾਰੀ ਦਿੱਤੀ। ਮਰਨ ਵਾਲਿਆਂ ਵਿੱਚ 10 ਆਮ ਲੋਕਾਂ ਤੋਂ ਇਲਾਵਾ ਜਲ ਸੈਨਾ ਦੀ ਸਪੀਡ ਬੋਟ ’ਤੇ ਸਵਾਰ ਜਲ ਸੈਨਾ ਦਾ ਇਕ ਮੁਲਾਜ਼ਮ ਅਤੇ ਓਰੀਜਨਲ ਇਕਊਪਮੈਂਟ ਮੈਨੂਫੈਕਚਰਰ (ਓਈਐੱਮ) ਦੇ ਦੋ ਮੁਲਾਜ਼ਮ ਸ਼ਾਮਲ ਹਨ।

Advertisement

ਜਲ ਸੈਨਾ ਨੇ ਦੱਸਿਆ ਕਿ ਨੀਲਕਮਲ ਨਾਮ ਕਿਸ਼ਤੀ ਮੁੰਬਈ ਨੇੜੇ ਸਥਿਤ ਸੈਰ-ਸਪਾਟੇ ਵਾਲੀ ਥਾਂ ‘ਐਲੀਫੈਂਟਾ’ ਦੀਪ ਜਾ ਰਹੀ ਸੀ ਤਾਂ ਸ਼ਾਮ ਕਰੀਬ 4 ਵਜੇ ਜਲ ਸੈਨਾ ਦੀ ਇਕ ਸਪੀਡ ਬੋਟ ਉਸ ਨਾਲ ਟਕਰਾ ਗਈ। ਘਟਨਾ ਦਾ ਕਥਿਤ ਵੀਡੀਓ ਵੀ ਪ੍ਰਸਾਰਿਤ ਹੋਇਆ ਹੈ।

ਜਲ ਸੈਨਾ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਪੱਧਰ ’ਤੇ ਰਾਹਤ ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਬਚਾਅ ਮੁਹਿੰਮ ਵਿੱਚ ਜਲ ਸੈਨਾ ਦੀਆਂ 11 ਕਿਸ਼ਤੀਆਂ, ਸਮੁੰਦਰੀ ਪੁਲੀਸ ਦੀਆਂ ਤਿੰਨ ਕਿਸ਼ਤੀਆਂ ਅਤੇ ਤੱਟ ਰੱਖਿਅਕ ਬਲ ਦੀ ਇਕ ਕਿਸ਼ਤੀ ਦਾ ਇਸਤੇਮਾਲ ਕੀਤਾ ਗਿਆ।

ਜਲ ਸੈਨਾ ਨੇ ਦੱਸਿਆ ਕਿ ਤਲਾਸ਼ੀ ਤੇ ਬਚਾਅ ਮੁਹਿੰਮ ਲਈ ਚਾਰ ਹੈਲੀਕਾਪਟਰਾਂ ਦੀ ਮਦਦ ਵੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ, ਜਵਾਹਰ ਲਾਲ ਨਹਿਰੂ ਬੰਦਰਗਾਹ ਅਥਾਰਿਟੀ ਦੇ ਕਰਮਚਾਰੀ ਅਤੇ ਇਲਾਕੇ ਦੇ ਮਛੇਰੇ ਰਾਹਤ ਤੇ ਬਚਾਅ ਕਾਰਜ ਵਿੱਚ ਸ਼ਾਮਲ ਸਨ।

ਉੱਧਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਾਗਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹਾਦਸੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ 101 ਨੂੰ ਬਚਾਅ ਲਿਆ ਗਿਆ ਹੈ। ਉਨ੍ਹਾਂ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ।

ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਐਕਸ’ ਉੱਤੇ ਘਟਨਾ ’ਤੇ ਅਫਸੋਸ ਜ਼ਾਹਿਰ ਕਰਦਿਆਂ ਕਿਹਾ, ‘‘ਜ਼ਖ਼ਮੀਆਂ ਨੂੰ ਫੌਰੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। -ਪੀਟੀਆਈ

Advertisement