ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਤਿਵਾਦ ਵਿਰੋਧੀ ਰੈਲੀ ਵਿਚ ਰਾਕੇਸ਼ ਟਿਕੈਤ ਨਾਲ ਘਟਨਾ ਵਾਪਰਨ ਤੋਂ ਬਾਅਦ BKU ਨੇ ਐਮਰਜੈਂਸੀ ਪੰਚਾਇਤ ਸੱਦੀ

ਮੁਜ਼ੱਫਰਨਗਰ, 3 ਮਈ ਭਾਰਤੀ ਕਿਸਾਨ ਯੂਨੀਅਨ (BKU) ਨੇ ਸ਼ਨਿਚਰਵਾਰ ਨੂੰ ਮੁਜ਼ੱਫਰਨਗਰ ਵਿਚ ਐਮਰਜੈਂਸੀ ਕਿਸਾਨ ਪੰਚਾਇਤ ਸੱਦੀ ਹੈ, ਕਿਉਂਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਖ਼ਿਲਾਫ਼ ਇਕ ਵਿਰੋਧ ਰੈਲੀ ਵਿਚ ਲੋਕਾਂ ਦੇ ਇੱਕ ਹਿੱਸੇ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਸ਼ਮੂਲੀਅਤ ਦਾ ਵਿਰੋਧ...
Advertisement

ਮੁਜ਼ੱਫਰਨਗਰ, 3 ਮਈ

ਭਾਰਤੀ ਕਿਸਾਨ ਯੂਨੀਅਨ (BKU) ਨੇ ਸ਼ਨਿਚਰਵਾਰ ਨੂੰ ਮੁਜ਼ੱਫਰਨਗਰ ਵਿਚ ਐਮਰਜੈਂਸੀ ਕਿਸਾਨ ਪੰਚਾਇਤ ਸੱਦੀ ਹੈ, ਕਿਉਂਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਖ਼ਿਲਾਫ਼ ਇਕ ਵਿਰੋਧ ਰੈਲੀ ਵਿਚ ਲੋਕਾਂ ਦੇ ਇੱਕ ਹਿੱਸੇ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਸ਼ਮੂਲੀਅਤ ਦਾ ਵਿਰੋਧ ਕੀਤਾ ਸੀ। BKU ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਐਲਾਨ ਕੀਤਾ ਕਿ ਇਸ ਘਟਨਾ ’ਤੇ ਵਿਚਾਰ ਕਰਨ ਲਈ ਪੰਚਾਇਤ ਮੁਜ਼ੱਫਰਨਗਰ ਦੇ GIC ਮੈਦਾਨ ਵਿਚ ਆਯੋਜਿਤ ਕੀਤੀ ਜਾਵੇਗੀ। ਨਰੇਸ਼ ਟਿਕੈਤ ਨੇ ਕਿਹਾ ਕਿ 'ਆਕ੍ਰੋਸ਼ ਰੈਲੀ' ਵਿਚ ਵਾਪਰੀ ਘਟਨਾ ਇਕ ਰਾਜਨੀਤਿਕ ਪਾਰਟੀ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸੀ।

Advertisement

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ, ਪਹਿਲਗਾਮ ਹਮਲੇ ਦੇ ਵਿਰੋਧ ਵਿਚ ਸੱਜੇ-ਪੱਖੀ ਗੁੱਟਾਂ ਵੱਲੋਂ ਆਯੋਜਿਤ ਰੈਲੀ ਵਿਚ ਰਾਕੇਸ਼ ਟਿਕੈਤ ਦੇ ਕਥਿਤ ਤੌਰ ’ਤੇ ਵਿਰੋਧ ਉਸ ਦੀ ਪੱਗ ਵੀ ਡਿੱਗ ਗਈ ਅਤੇ ਉਸ ਨੂੰ ਵਾਪਸ ਜਾਣ ਲਈ ਕਿਹਾ ਗਿਆ। ਨਰੇਸ਼ ਟਿਕੈਤ ਨੇ ਕਿਹਾ ਅੱਗੇ ਕਿਹਾ ਕਿ ਦੁਪਹਿਰ ਨੂੰ ਸ਼ੁਰੂ ਹੋਣ ਵਾਲੀ ਪੰਚਾਇਤ ਤੋਂ ਪਹਿਲਾਂ ਹੀ ਇਲਾਕੇ ਭਰ ਦੇ ਕਿਸਾਨ ਸਿਸੌਲੀ ਅਤੇ ਮੁਜ਼ੱਫਰਨਗਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਰਾਕੇਸ਼ ਟਿਕੈਤ ਨੇ ਕਿਹਾ, ‘‘ਇਹ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇਕ ਖਾਸ ਰਾਜਨੀਤਿਕ ਪਾਰਟੀ ਵੱਲੋਂ ਕੀਤੀ ਗਈ ਸਾਜ਼ਿਸ਼ ਹੈ। ਕੁਝ ਨੌਜਵਾਨਾਂ ਨੂੰ ਜਾਣਬੁੱਝ ਕੇ ਰੈਲੀ ਵਿਚ ਵਿਘਨ ਪਾਉਣ ਲਈ ਭੇਜਿਆ ਗਿਆ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਸ਼ਰਾਬ ਦੇ ਨਸ਼ੇ ਵਿੱਚ ਜਾਪਦੇ ਸਨ। -ਪੀਟੀਆਈ

 

Advertisement
Show comments