ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਭਾਜਪਾ ਵਰਕਰ ਦਾ ਗੋਲੀ ਮਾਰ ਕੇ ਹੱਤਿਆ
ਕੋਤਵਾਲੀ ਥਾਣਾ ਖੇਤਰ ਵਿੱਚ ਇੱਕ ਪੈਟਰੋਲ ਪੰਪ ਨੇੜੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਇੱਕ ਸਥਾਨਕ ਭਾਜਪਾ ਵਰਕਰ ਅਤੇ ਕਾਰੋਬਾਰੀ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ।
ਰਮੇਸ਼ ਇਨਾਨੀ, ਜੋ ਕੋਰੀਅਰ ਦਾ ਕਾਰੋਬਾਰ ਚਲਾਉਂਦਾ ਸੀ, ਨੂੰ ਕਥਿਤ ਤੌਰ ’ਤੇ ਇੱਕ ਬਾਈਕ ਸਵਾਰ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਸਕੂਟਰ ’ਤੇ ਪੈਟਰੋਲ ਪੰਪ ਕੋਲੋਂ ਲੰਘ ਰਿਹਾ ਸੀ।
ਉਸਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਉਦੈਪੁਰ ਦੇ ਇੱਕ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਹਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਪ੍ਰਾਪਤ ਕਰ ਲਈ ਹੈ। ਚਿਤੌੜਗੜ੍ਹ ਦੇ ਪੁਲੀਸ ਸੁਪਰਡੈਂਟ ਮਨੀਸ਼ ਤ੍ਰਿਪਾਠੀ ਨੇ ਦੱਸਿਆ ਕਿ ਗੋਲੀ ਮਾਰਨ ਵਾਲੇ ਨੇ ਪਿੱਛੋਂ ਫਾਇਰ ਕੀਤਾ ਅਤੇ ਤੁਰੰਤ ਮੌਕੇ ਤੋਂ ਭੱਜ ਗਿਆ।
ਐਡੀਸ਼ਨਲ ਐੱਸ.ਪੀ. ਸਰਿਤਾ ਸਿੰਘ ਅਤੇ ਸਥਾਨਕ ਵਿਧਾਇਕ ਚੰਦਰਭਾਨ ਸਿੰਘ ਆਕਿਆ ਨੇ ਚਿਤੌੜਗੜ੍ਹ ਦੇ ਹਸਪਤਾਲ ਵਿੱਚ ਇਨਾਨੀ ਨਾਲ ਮੁਲਾਕਾਤ ਕੀਤੀ।ਪੁਲੀਸ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
