ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਵੋਟਾਂ ਕੱਟ ਕੇ ਜਿੱਤਣ ਦੀ ਕੋਸ਼ਿਸ਼ ’ਚ: ਸਟਾਲਿਨ

ਤਾਮਿਲਨਾਡੂ ’ਚ ਅੈੱਸ ਆਈ ਆਰ ਦੇ ਅੈਲਾਨ ਮਗਰੋਂ ਵਿਰੋਧੀਆਂ ’ਤੇ ਵਰ੍ਹੇ
Advertisement

ਚੋਣ ਕਮਿਸ਼ਨ ਵੱਲੋਂ ਚੋਣਾਂ ਵਾਲੇ ਰਾਜ ਤਾਮਿਲਨਾਡੂ ਵਿੱਚ ਅਗਲੇ ਹਫ਼ਤੇ ਤੋਂ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਵਿਆਪਕ ਸੋਧ’ (ਐੱਸ ਆਈ ਆਰ) ਲਾਗੂ ਕਰਨ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਅੱਜ ਵਿਰੋਧੀ ਭਾਜਪਾ-ਏ ਆਈ ਏ ਡੀ ਐੱਮ ਕੇ ਗੱਠਜੋੜ ’ਤੇ ਦੋਸ਼ ਲਾਇਆ ਕਿ ਉਹ ਲੋਕਾਂ ਦੇ ‘ਵੋਟ ਪਾਉਣ ਦੇ ਅਧਿਕਾਰ ਖੋਹ ਕੇ’ ਐੱਸ ਆਈ ਆਰ ਰਾਹੀਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਸੱਤਾਧਾਰੀ ਡੀ ਐੱਮ ਕੇ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਲਿਖੇ ਪੱਤਰ ਵਿੱਚ ਚੋਣ ਕਮਿਸ਼ਨ ਦੇ ਇਸ ਐਲਾਨ ਅਤੇ ਬਿਹਾਰ ਵਿੱਚ ਹੋਏ ਵਿਵਾਦ ਵੱਲ ਇਸ਼ਾਰਾ ਕੀਤਾ, ਜਿੱਥੇ ‘65 ਲੱਖ ਲੋਕਾਂ ਦੇ ਵੋਟ ਦੇ ਅਧਿਕਾਰ ਖੁੱਸ ਗਏ ਸਨ।’ ਉਨ੍ਹਾਂ ਕਿਹਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਅਤੇ ਡੀ ਐੱਮ ਕੇ ਤਾਮਿਲਨਾਡੂ ਵਿੱਚ ਵੀ ਐੱਸ ਆਈ ਆਰ ਦੀ ਵਰਤੋਂ ਚੋਣ ਲਾਭ ਲਈ ਕੀਤੇ ਜਾਣ ਦੀ ਚਿਤਾਵਨੀ ਦਿੰਦੇ ਰਹੇ ਹਨ।

ਉਨ੍ਹਾਂ ਕਿਹਾ, ‘‘ਭਾਜਪਾ ਅਤੇ ਉਸ ਦੀ ਸਹਿਯੋਗੀ ਏ ਆਈ ਏ ਡੀ ਐੱਮ ਕੇ ਇਹ ਅੰਦਾਜ਼ਾ ਲਾ ਰਹੀਆਂ ਹਨ ਕਿ ਉਹ ਐੱਸ ਆਈ ਆਰ ਰਾਹੀਂ ਕਿਰਤੀ ਵਰਗ ਦੇ ਲੋਕਾਂ, ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ ਅਤੇ ਔਰਤਾਂ ਦੇ ਨਾਂ ਹਟਾ ਕੇ ਜਿੱਤ ਸਕਦੀਆਂ ਹਨ। ਜਿਨ੍ਹਾਂ ਕੋਲ ਚੋਣ ਮੈਦਾਨ ਵਿੱਚ ਲੋਕਾਂ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਹੈ ਅਤੇ ਉਹ ਲੋਕਾਂ ਦੇ ਵੋਟ ਹੱਕ ਖੋਹ ਕੇ ਜਿੱਤਣ ਬਾਰੇ ਸੋਚ ਰਹੇ ਹਨ।’’

Advertisement

Advertisement
Show comments