ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ-ਆਰ ਐੱਸ ਐੱਸ ਦੇਸ਼ ਨੂੰ ਵੰਡ ਰਹੇ ਨੇ: ਰਾਹੁਲ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਵੀ ਜਾ ਸਕਦੇ ਹਨ ਪਰ ਅਖੀਰ ਉਹ ‘ਵੋਟ ਚੋਰੀ ’ਚ ਸ਼ਮੂਲੀਅਤ ਲਈ’ ਫੜੇ ਜਾਣਗੇ। ਕਾਂਗਰਸ ਆਗੂ ਨੇ ਬਿਹਾਰ ਦੇ ਕਿਸ਼ਨਗੰਜ...
Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਵੀ ਜਾ ਸਕਦੇ ਹਨ ਪਰ ਅਖੀਰ ਉਹ ‘ਵੋਟ ਚੋਰੀ ’ਚ ਸ਼ਮੂਲੀਅਤ ਲਈ’ ਫੜੇ ਜਾਣਗੇ। ਕਾਂਗਰਸ ਆਗੂ ਨੇ ਬਿਹਾਰ ਦੇ ਕਿਸ਼ਨਗੰਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਭਾਜਪਾ ਤੇ ਆਰ ਐੱਸ ਐੱਸ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇੰਡੀਆ ਗੱਠਜੋੜ ਦੇਸ਼ ਨੂੰ ਇਕਜੁੱਟ ਰੱਖਣ ਲਈ ਜ਼ੋਰ ਲਗਾ ਰਿਹਾ ਹੈ।

ਸ੍ਰੀ ਗਾਂਧੀ ਨੇ ਕਿਹਾ, ‘‘ਮੋਦੀ, ਸ਼ਾਹ ਤੇ ਚੋਣ ਕਮਿਸ਼ਨ ਸਾਡੇ ‘ਵੋਟ ਚੋਰੀ’ ਦੇ ਦੋਸ਼ਾਂ ਦਾ ਜਵਾਬ ਨਹੀਂ ਦੇ ਰਹੇ ਕਿਉਂਕਿ ਹੁਣ ਸੱਚ ਜਨਤਾ ਸਾਹਮਣੇ ਆ ਚੁੱਕਾ ਹੈ। ਪ੍ਰਧਾਨ ਮੰਤਰੀ, ਸ਼ਾਹ ਜਿੱਥੇ ਚਾਹੁਣ ਜਾ ਸਕਦੇ ਹਨ ਪਰ ‘ਵੋਟ ਚੋਰੀ’ ’ਚ ਸ਼ਾਮਲ ਹੋਣ ਕਾਰਨ ਫੜੇ ਜਾਣਗੇ।’’ ਉਨ੍ਹਾਂ ਕਿਹਾ, ‘‘ਮੈਂ ਪਿੱਛੇ ਜਿਹੇ ਹਰਿਆਣਾ ’ਚ ਵੱਡੇ ਪੱਧਰ ’ਤੇ ‘ਵੋਟ ਚੋਰੀ’ ਹੋਣ ਦਾ ਖੁਲਾਸਾ ਕੀਤਾ ਸੀ ਜਿੱਥੇ ਤਕਰੀਬਨ ਦੋ ਕਰੋੜ ਵੋਟਰ ਹਨ ਤੇ ਵੋਟਰ ਸੂਚੀ ’ਚ 25 ਲੱਖ ਦੇ ਕਰੀਬ ਨਾਂ ਸਨ। ਅੱਜ ਤੱਕ ਨਾ ਮੋਦੀ ਤੇ ਨਾ ਹੀ ਗਿਆਨੇਸ਼ ਕੁਮਾਰ (ਮੁੱਖ ਚੋਣ ਕਮਿਸ਼ਨਰ) ਇਹ ਕਹਿਣ ਦਾ ਹੌਸਲਾ ਕਰ ਸਕੇ ਹਨ ਕਿ ਰਾਹੁਲ ਗਾਂਧੀ ਝੂਠ ਬੋਲ ਰਿਹਾ ਹੈ। ਬਿਹਾਰ ’ਚ ਮੈਂ ਕਹਿ ਸਕਦਾ ਹਾਂ ਕਿ ਅਗਲੀ ਸਰਕਾਰ ਮਹਾਗੱਠਜੋੜ ਦੀ ਬਣਨ ਜਾ ਰਹੀ ਹੈ। ਇਹ ਸੌ ਫੀਸਦ ਯਕੀਨੀ ਹੈ ਜੇ ਤੁਸੀਂ ਭਾਜਪਾ ਨੂੰ ਵੋਟ ਚੋਰੀ ਤੋਂ ਰੋਕ ਦੇਵੋ।’’ ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਵੋਟ ਕੇਂਦਰ ਦੀ ਰਾਖੀ ਕਰੋ। ਬਿਹਾਰ ’ਚ ਵੋਟ ਚੋਰੀ ਰੋਕਣਾ ਹਰ ਨੌਜਵਾਨ, ਕਿਰਤੀ ਤੇ ਕਿਸਾਨ ਦੀ ਜ਼ਿੰਮੇਵਾਰੀ ਹੈ।

Advertisement

Advertisement
Show comments