ਬੀਜੇਡੀ ਮੁਖੀ ਨਵੀਨ ਪਟਨਾਇਕ ਹਸਪਤਾਲ ਦਾਖਲ
ਬੀਜੂ ਜਨਤਾ ਦਲ (ਬੀਜੇਡੀ) ਮੁਖੀ ਤੇ ਉੜੀਸਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਨਵੀਨ ਪਟਨਾਇਕ ਨੂੰ ਅੱਜ ਇੱਥੋਂ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹਾਲਾਂਕਿ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਵੱਲੋਂ ਦਿੱਤੀ...
Advertisement
ਬੀਜੂ ਜਨਤਾ ਦਲ (ਬੀਜੇਡੀ) ਮੁਖੀ ਤੇ ਉੜੀਸਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਨਵੀਨ ਪਟਨਾਇਕ ਨੂੰ ਅੱਜ ਇੱਥੋਂ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਹਾਲਾਂਕਿ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਸ੍ਰੀ ਨਵੀਨ ਪਟਨਾਇਕ ਨੂੰ ਅੱਜ ਸਰੀਰ ’ਚ ਪਾਣੀ ਦੀ ਘਾਟ ਕਾਰਨ ਸ਼ਾਮ 5.15 ਵਜੇ ਭੁਬਨੇਸ਼ਵਰ ਦੇ ਐੱਸਯੂਐੱਮ ਅਲਟੀਮੇਟ ਮੈਡੀਕੇਅਰ ’ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਸਿਹਤ ’ਚ ਸੁਧਾਰ ਹੋ ਰਿਹਾ ਹੈ।’
Advertisement
Advertisement