BIRSA MUNDA KIN DEATH: ਬਿਰਸਾ ਮੁੰਡਾ ਦੇ ਪੜਪੋਤੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਰਾਂਚੀ, 28 ਨਵੰਬਰ ਕਬਾਇਲੀ ਆਗੂ ਬਿਰਸਾ ਮੁੰਡਾ ਦੇ ਪੜਪੋਤੇ ਮੰਗਲ ਮੁੰਡਾ (45) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸੜਕ ਹਾਦਸੇ ’ਚ ਜ਼ਖਮੀ ਹੋ ਗਿਆ ਸੀ ਤੇ ਉਹ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਜ਼ੇਰੇ ਇਲਾਜ...
Advertisement
ਰਾਂਚੀ, 28 ਨਵੰਬਰ
ਕਬਾਇਲੀ ਆਗੂ ਬਿਰਸਾ ਮੁੰਡਾ ਦੇ ਪੜਪੋਤੇ ਮੰਗਲ ਮੁੰਡਾ (45) ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਸੜਕ ਹਾਦਸੇ ’ਚ ਜ਼ਖਮੀ ਹੋ ਗਿਆ ਸੀ ਤੇ ਉਹ ਰਾਜਿੰਦਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿੱਚ ਜ਼ੇਰੇ ਇਲਾਜ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲ ਮੁੰਡਾ ਦੀ ਮੌਤ ਨੂੰ ਝਾਰਖੰਡ ਦੇ ਕਬਾਇਲੀ ਸਮਾਜ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਐਕਸ ’ਤੇ ਪੋਸਟ ਪਾ ਕੇ ਕਿਹਾ ਕਿ ਮੰਗਲ ਮੁੰਡਾ ਦੇ ਦੇਹਾਂਤ ’ਤੇ ਬਹੁਤ ਦੁੱਖ ਹੋਇਆ। ਉਨ੍ਹਾਂ ਦਾ ਦੇਹਾਂਤ ਨਾ ਸਿਰਫ਼ ਪਰਿਵਾਰ ਸਗੋਂ ਝਾਰਖੰਡ ਦੇ ਕਬਾਇਲੀ ਸਮਾਜ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Advertisement
Advertisement