ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਗੈਰ-ਕਾਨੂੰਨੀ ਨਹੀਂ ਹੈ: ਸੁਪਰੀਮ ਕੋਰਟ
Biometric attendance system not illegal just because employees were not consulted: SC ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਸ਼ੁਰੂਆਤ ਸਾਰੇ ਹਿੱਸੇਦਾਰਾਂ ਦੇ ਫਾਇਦੇ ਲਈ ਹੈ। ਅਦਾਲਤ ਦੇ ਬੈਂਚ ਨੇ ਕਿਹਾ ਕਿ ਜੇ ਇਸ ਪ੍ਰਣਾਲੀ ਨੂੰ ਅਪਣਾਉਣ...
Advertisement
Biometric attendance system not illegal just because employees were not consulted: SC ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦੀ ਸ਼ੁਰੂਆਤ ਸਾਰੇ ਹਿੱਸੇਦਾਰਾਂ ਦੇ ਫਾਇਦੇ ਲਈ ਹੈ। ਅਦਾਲਤ ਦੇ ਬੈਂਚ ਨੇ ਕਿਹਾ ਕਿ ਜੇ ਇਸ ਪ੍ਰਣਾਲੀ ਨੂੰ ਅਪਣਾਉਣ ਤੋਂ ਪਹਿਲਾਂ ਕਿਸੇ ਸਰਕਾਰੀ ਦਫ਼ਤਰ ਵਿੱਚ ਮੁਲਾਜ਼ਮਾਂ ਵਿਚ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਤਾਂ ਇਹ ਗੈਰ-ਕਾਨੂੰਨੀ ਨਹੀਂ ਬਣ ਜਾਂਦੀ। ਇਹ ਟਿੱਪਣੀ ਜਸਟਿਸ ਪੰਕਜ ਮਿਥਲ ਅਤੇ ਪ੍ਰਸੰਨਾ ਬੀ. ਵਰਾਲੇ ਦੇ ਬੈਂਚ ਨੇ ਕੀਤੀ। ਇਸ ਤੋਂ ਪਹਿਲਾਂ ਮੁਲਾਜ਼ਮ ਜਥੇਬੰਦੀ ਨੇ ਕਿਹਾ ਸੀ ਕਿ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ (BAS) ਨੂੰ ਪੇਸ਼ ਕਰਨ ਵਾਲੇ ਸਰਕੂਲਰ ਕਰਮਚਾਰੀਆਂ ਨਾਲ ਪਹਿਲਾਂ ਸਲਾਹ-ਮਸ਼ਵਰਾ ਕੀਤੇ ਬਿਨਾਂ ਜਾਰੀ ਕੀਤੇ ਗਏ ਸਨ ਅਤੇ ਕੇਂਦਰੀ ਸਰਕਾਰੀ ਦਫ਼ਤਰਾਂ ਲਈ ਸਥਾਪਨਾ ਅਤੇ ਪ੍ਰਸ਼ਾਸਨ ਬਾਰੇ ਪੂਰੇ ਮੈਨੂਅਲ ਦੇ ਅਨੁਕੂਲ ਨਹੀਂ ਸਨ। ਪੀਟੀਆਈ
Advertisement
Advertisement
