ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ SIR ਵਿਵਾਦ: ਬਿਨਾਂ ਕਿਸੇ ਢੁਕਵੇਂ ਅਮਲ ਦੇ ਕੋਈ ਵੀ ਨਾਮ ਨਹੀਂ ਹਟਾਇਆ ਜਾਵੇਗਾ: ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ 12 ਅਗਸਤ ਦੀ ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਕੀਤੀ ਦਾਅਵਾ
Advertisement

ਬਿਹਾਰ ਵਿੱਚ ਅਗਾਮੀ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦੌਰਾਨ ਵੋਟਰ ਸੂਚੀਆਂ ’ਚੋਂ ਲੱਖਾਂ ਯੋਗ ਵੋਟਰਾਂ ਦੇ ਨਾਮ ਹਟਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੋਣ ਕਮਿਸ਼ਨ (EC) ਨੇ ਜ਼ੋਰ ਦੇ ਕੇ ਆਖਿਆ ਕਿ ਕਿਸੇ ਵੀ ਯੋਗ ਵੋਟਰ ਨੂੰ ਅਗਾਊਂ ਸੂਚਿਤ ਕੀਤੇ ਬਿਨਾਂ ਤੇ ਸੁਣਵਾਈ ਦਾ ਮੌਕਾ ਦਿੱਤੇ ਬਗੈਰ ਨਹੀਂ ਹਟਾਇਆ ਜਾਵੇਗਾ। ਚੋਣ ਕਮਿਸ਼ਨ ਨੇ 12 ਅਗਸਤ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਹਲਫ਼ਨਾਮੇ ’ਚ ਇਹ ਦਾਅਵਾ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਵੋਟਰ ਸੂਚੀਆਂ ਤੋਂ ਵੋਟਰਾਂ ਦੇ ਨਾਮ ਗਲਤ ਤਰੀਕੇ ਨਾਲ ਹਟਾਉਣ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ।

ਕਾਬਿਲੇਗੌਰ ਹੈ ਕਿ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਮਗਰੋਂ 1 ਅਗਸਤ ਨੂੰ  ਬਿਹਾਰ ਵਿੱਚ 'ਡਰਾਫਟ ਵੋਟਰ ਸੂਚੀਆਂ' ਜਾਰੀ ਕੀਤੀਆਂ, ਜਿਸ ਵਿੱਚ 7.24 ਕਰੋੜ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ। ਹਾਲਾਂਕਿ ਕਮਿਸ਼ਨ ਨੇ ਇਹ ਦਾਅਵਾ ਕਰਦੇ ਹੋਏ ਕਿ ਹਟਾਏ ਗਏ ਜ਼ਿਆਦਾਤਰ ਵੋਟਰਾਂ ਦੀ ਜਾਂ ਤਾਂ ਮੌਤ ਹੋ ਗਈ ਸੀ ਜਾਂ ਉਹ ਪ੍ਰਵਾਸ ਕਰ ਗਏ ਸਨ, ਵੋਟਰ ਸੂਚੀ ਵਿੱਚੋਂ 65 ਲੱਖ ਤੋਂ ਵੱਧ ਨਾਮ ਹਟਾ ਦਿੱਤੇ ਸਨ। ਅੰਤਿਮ ਵੋਟਰ ਸੂਚੀ 30 ਸਤੰਬਰ, 2025 ਨੂੰ ਜਾਰੀ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਡਰਾਫਟ ਸੂਚੀਆਂ ਵਿੱਚੋਂ ਹਟਾਏ ਗਏ ਕੁੱਲ 65 ਲੱਖ ਵੋਟਰਾਂ ਵਿੱਚੋਂ 22.34 ਲੱਖ ਮਰੇ ਹੋਏ ਸਨ ਅਤੇ 36.28 ਲੱਖ ਸਥਾਈ ਤੌਰ 'ਤੇ ਸ਼ਿਫਟ/ਗੈਰਹਾਜ਼ਰ ਸ਼੍ਰੇਣੀ ਵਿੱਚ ਸਨ ਜਦੋਂ ਕਿ 7.01 ਲੱਖ ਵੋਟਰ ਇੱਕ ਤੋਂ ਵੱਧ ਥਾਵਾਂ 'ਤੇ ਦਰਜ ਸਨ।

Advertisement

Advertisement
Tags :
#BiharPolls2025#EligibleVoters#VoterDeletion#VoterRights#VoterVerificationADRBiharElectionsElectionCommissionElectionIntegrityElectoralRolls