ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Bihar SIR: ਦਾਅਵੇ, ਇਤਰਾਜ਼ 1 ਸਤੰਬਰ ਦੀ ਸਮਾਂ ਸੀਮਾ ਤੋਂ ਬਾਅਦ ਵੀ ਦਾਇਰ ਕੀਤੇ ਜਾ ਸਕਦੇ: ਚੋਣ ਕਮਿਸ਼ਨ

ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਬਿਹਾਰ ਵਿੱਚ ਐੱਸਆਈਆਰ ਅਭਿਆਸ ਵਿੱਚ ਤਿਆਰ ਕੀਤੀ ਗਈ ਵੋਟਰ ਸੂਚੀ ਦੇ ਖਰੜੇ ਵਿੱਚ ਦਾਅਵੇ, ਇਤਰਾਜ਼ ਅਤੇ ਸੁਧਾਰ 1 ਸਤੰਬਰ ਤੋਂ ਬਾਅਦ ਵੀ ਦਾਇਰ ਕੀਤੇ ਜਾ ਸਕਦੇ ਹਨ, ਪਰ ਇਨ੍ਹਾਂ ’ਤੇ ਅੰਤਿਮ ਵੋਟਰ...
Advertisement
ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਬਿਹਾਰ ਵਿੱਚ ਐੱਸਆਈਆਰ ਅਭਿਆਸ ਵਿੱਚ ਤਿਆਰ ਕੀਤੀ ਗਈ ਵੋਟਰ ਸੂਚੀ ਦੇ ਖਰੜੇ ਵਿੱਚ ਦਾਅਵੇ, ਇਤਰਾਜ਼ ਅਤੇ ਸੁਧਾਰ 1 ਸਤੰਬਰ ਤੋਂ ਬਾਅਦ ਵੀ ਦਾਇਰ ਕੀਤੇ ਜਾ ਸਕਦੇ ਹਨ, ਪਰ ਇਨ੍ਹਾਂ ’ਤੇ ਅੰਤਿਮ ਵੋਟਰ ਸੂਚੀ ਤਿਆਰ ਹੋਣ ਤੋਂ ਬਾਅਦ ਹੀ ਵਿਚਾਰ ਕੀਤਾ ਜਾਵੇਗਾ।

ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੇ ਬੈਂਚ ਨੇ ਚੋਣ ਕਮਿਸ਼ਨ (EC) ਦੀ ਇਸ ਪੇਸ਼ਕਸ਼ ਨੂੰ ਨੋਟ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਦਾਅਵੇ ਅਤੇ ਇਤਰਾਜ਼ ਹਰੇਕ ਵਿਧਾਨ ਸਭਾ ਹਲਕੇ ਵਿੱਚ ਨਾਮਜ਼ਦਗੀ ਫਾਰਮਾਂ ਦੀ ਆਖ਼ਰੀ ਮਿਤੀ ਤੱਕ ਦਾਇਰ ਕੀਤੇ ਜਾ ਸਕਦੇ ਹਨ।

ਸੁਪਰੀਮ ਕੋਰਟ ਨੇ ਬਿਹਾਰ ਐੱਸਆਈਆਰ ਬਾਰੇ ਉਲਝਣ ਨੂੰ "ਵੱਡੇ ਪੱਧਰ 'ਤੇ ਭਰੋਸੇ ਦਾ ਮੁੱਦਾ" ਦੱਸਦਿਆਂ, ਰਾਜ ਕਾਨੂੰਨੀ ਸੇਵਾ ਅਥਾਰਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਨਿੱਜੀ ਵੋਟਰ ਅਤੇ ਸਿਆਸੀ ਪਾਰਟੀਆਂ ਦੀ 1 ਅਗਸਤ ਨੂੰ ਪ੍ਰਕਾਸ਼ਿਤ ਹੋਏ ਖਰੜੇ ਵਿੱਚ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਵਿੱਚ ਸਹਾਇਤਾ ਲਈ ਪੈਰਾਲੀਗਲ ਵਲੰਟੀਅਰਾਂ ਦੀ ਤੈਨਾਤੀ ਕਰੇ।

Advertisement

ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਰਾਕੇਸ਼ ਦਿਵੇਦੀ ਨੇ ਕਿਹਾ, "ਕਿਸੇ ਵੀ ਸਮਾਂ ਸੀਮਾ ਵਿੱਚ ਵਾਧਾ ਪੂਰੇ ਅਭਿਆਸ ਅਤੇ ਅੰਤਿਮ ਵੋਟਰ ਸੂਚੀ ਨੂੰ ਅੰਤਿਮ ਰੂਪ ਦੇਣ ਵਿੱਚ ਵਿਘਨ ਪਾਵੇਗਾ।"

ਚੋਣ ਕਮਿਸ਼ਨ ਨੇ ਅੱਗੇ ਕਿਹਾ ਕਿ ਖਰੜੇ ਵਿੱਚ ਸ਼ਾਮਲ 2.74 ਕਰੋੜ ਵੋਟਰਾਂ ਵਿੱਚੋਂ 99.5 ਫ਼ੀਸਦੀ ਨੇ ਯੋਗਤਾ ਦਸਤਾਵੇਜ਼ ਦਾਖਲ ਕੀਤੇ ਹਨ ਅਤੇ ਆਰ.ਜੇ.ਡੀ. ਦੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ, ਜਿਸ ਵਿੱਚ ਪਾਰਟੀ ਨੇ 36 ਦਾਅਵੇ ਦਾਖਲ ਕਰਨ ਦੀ ਗੱਲ ਕਹੀ ਸੀ। ਕਮਿਸ਼ਨ ਨੇ ਕਿਹਾ ਕਿ ਪਾਰਟੀ ਨੇ ਸਿਰਫ 10 ਅਜਿਹੇ ਦਾਅਵੇ ਦਾਖਲ ਕੀਤੇ ਹਨ।

ਦਿਵੇਦੀ ਨੇ ਅੱਗੇ ਕਿਹਾ ਕਿ ਆਰ.ਜੇ.ਡੀ. ਪਾਰਟੀ ਨੇ ਆਪਣੀ ਪਟੀਸ਼ਨ ਵਿੱਚ ਜਿਨ੍ਹਾਂ 36 ਦਾਅਵਿਆਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਨੂੰ ਵੀ "ਬਾਕਾਇਦਾ ਸਵੀਕਾਰ ਕਰ ਲਿਆ ਗਿਆ" ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਹ ਉਨ੍ਹਾਂ ਵੋਟਰਾਂ ਨੂੰ ਸੱਤ ਦਿਨਾਂ ਦੇ ਅੰਦਰ ਨੋਟਿਸ ਜਾਰੀ ਕਰੇਗਾ, ਜਿਨ੍ਹਾਂ ਦੇ ਦਸਤਾਵੇਜ਼ ਅਧੂਰੇ ਹਨ ਅਤੇ ਐੱਸਆਈਆਰ ਨੂੰ ਇੱਕ "ਲਗਾਤਾਰ ਚੱਲਣ ਵਾਲਾ ਅਭਿਆਸ" ਕਿਹਾ।

ਦੂਜੇ ਪਾਸੇ, ਬੈਂਚ ਨੇ ਪੈਰਾਲੀਗਲ ਵਲੰਟੀਅਰਾਂ ਨੂੰ ਸਬੰਧਤ ਜ਼ਿਲ੍ਹਾ ਜੱਜਾਂ ਕੋਲ ਗੁਪਤ ਰਿਪੋਰਟਾਂ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਅਤੇ ਇਨ੍ਹਾਂ ’ਤੇ 8 ਸਤੰਬਰ ਨੂੰ ਵਿਚਾਰ ਕੀਤਾ ਜਾਵੇਗਾ। ਆਰਜੇਡੀ ਅਤੇ ਏਆਈਐੱਮਆਈਐੱਮ ਨੇ ਚੋਣਾਂ ਵਾਲੇ ਸੂਬੇ ਬਿਹਾਰ ਵਿੱਚ ਵੋਟਰ ਸੋਧ ਅਭਿਆਸ ਵਿੱਚ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਸਮਾਂ ਸੀਮਾ ਵਧਾਉਣ ਦੀ ਮੰਗ ਕੀਤੀ ਹੈ।

ਵੋਟਰਾਂ ਦੇ ਨਾਮਾਂ ਨੂੰ ਖਰੜੇ ਵਿੱਚੋਂ ਸ਼ਾਮਲ ਕਰਨ ਜਾਂ ਬਾਹਰ ਕੱਢਣ ਲਈ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਆਖ਼ਰੀ ਮਿਤੀ ਅੱਜ ਸੀ।

Advertisement
Show comments