ਬਿਹਾਰ ਨੇ ਜਾਤ ਆਧਾਰਿਤ ਰਾਜਨੀਤੀ ਨੂੰ ਨਕਾਰਿਆ: ਮੋਦੀ
ਕਾਂਗਰਸ ’ਤੇ ਦੇਸ਼ ਵਾਸੀਆਂ ਨੂੰ ਤਰਜੀਹ ਨਾ ਦੇਣ ਦੇ ਦੋਸ਼ ਲਾਏ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਰਤ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਚੋਣਾਂ ਦੌਰਾਨ ਲੋਕਾਂ ਨੇ ਜਾਤ ਦੇ ਨਾਂ ’ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜਿਨ੍ਹਾਂ ਨੂੰ ਹਾਰ ਮਿਲੀ ਹੈ, ਉਨ੍ਹਾਂ ਨੂੰ ਇਸ ਸਦਮੇ ਵਿਚੋਂ ਬਾਹਰ ਆਉਣ ਲਈ ਕਈ ਮਹੀਨੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਰਾਜਨੀਤੀ ਨੂੰ ਸਮਝਦੇ ਹਨ, ਇਸ ਕਰ ਕੇ ਬਿਹਾਰ ਵਾਸੀਆਂ ਨੇ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਨੂੰ ਪਾਸੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਆਪਣੇ ਵਰਕਰਾਂ ਨੂੰ ਵੀ ਹਾਰ ਦੇ ਕਾਰਨ ਦੱਸਣ ਵਿਚ ਨਾਕਾਮ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਨਾ ਇਸ ਦੇਸ਼ ਦੀ ਫਿਕਰ ਹੈ ਤੇ ਨਾ ਹੀ ਦੇਸ਼ ਵਾਸੀਆਂ ਦੀ ਤੇ ਕਾਂਗਰਸ ਦੀ ਤਰਜੀਹ ਦੇਸ਼ ਵਾਸੀਆਂ ਨਹੀਂ ਹਨ। ਬਿਹਾਰ ਵਿਚ ਐਨਡੀਏ ਉਮੀਦਵਾਰਾਂ ਨੇ ਵੱਡੇ ਫਰਕ ਨਾਲ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਾਰ ਦਾ ਠੀਕਰਾ ਹੋਰਾਂ ’ਤੇ ਭੰਨਣ ਦੀ ਥਾਂ ਸਵੈ ਪੜਚੋਲ ਕਰੇ।
Advertisement
Advertisement
