ਬਿਹਾਰ: ਅਧਿਆਪਕ ਭਰਤੀ ’ਚ ਦੂਜੇ ਸੂਬਿਆਂ ਨੂੰ ਸ਼ਾਮਲ ਕਰਨ ਖ਼ਿਲਾਫ਼ ਮੁਜ਼ਾਹਰੇ
ਪਟਨਾ: ਅਧਿਆਪਕਾਂ ਦੀ ਭਰਤੀ ਲਈ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਸ਼ਾਮਲ ਕਰਨ ਸਬੰਧੀ ਬਿਹਾਰ ਸਰਕਾਰ ਦੇ ਵਿਵਾਦਤ ਫ਼ੈਸਲੇ ਖ਼ਿਲਾਫ਼ ਰਾਜਧਾਨੀ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ। ਇੱਥੇ ਡਾਕ ਬੰਗਲਾ ਕਰਾਸਿੰਗ ’ਤੇ ਨੌਜਵਾਨਾਂ ਵੱਲੋਂ ਵੱਡੇ ਪੱਧਰ ’ਤੇ ਮੁਜ਼ਾਹਰਾ ਕੀਤਾ ਗਿਆ, ਜਿਸ...
Advertisement
ਪਟਨਾ: ਅਧਿਆਪਕਾਂ ਦੀ ਭਰਤੀ ਲਈ ਦੂਜੇ ਸੂਬਿਆਂ ਦੇ ਉਮੀਦਵਾਰਾਂ ਨੂੰ ਸ਼ਾਮਲ ਕਰਨ ਸਬੰਧੀ ਬਿਹਾਰ ਸਰਕਾਰ ਦੇ ਵਿਵਾਦਤ ਫ਼ੈਸਲੇ ਖ਼ਿਲਾਫ਼ ਰਾਜਧਾਨੀ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ। ਇੱਥੇ ਡਾਕ ਬੰਗਲਾ ਕਰਾਸਿੰਗ ’ਤੇ ਨੌਜਵਾਨਾਂ ਵੱਲੋਂ ਵੱਡੇ ਪੱਧਰ ’ਤੇ ਮੁਜ਼ਾਹਰਾ ਕੀਤਾ ਗਿਆ, ਜਿਸ ਕਾਰਨ ਟਰੈਫਿਕ ’ਚ ਵਿਘਨ ਪਿਆ। ਹਾਲਾਂਕਿ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਬਲ ਦੀ ਵਰਤੋਂ ਵੀ ਕੀਤੀ ਤੇ ਕੁਝ ਨੂੰ ਹਿਰਾਸਤ ’ਚ ਵੀ ਲਿਆ। ਡੀਅੈੱਸਪੀ (ਕਾਨੂੰਨ ਵਿਵਸਥਾ) ਨੂਰੁਲ ਹੱਕ ਨੇ ਦੱਸਿਆ ਕਿ ਇਹ ਮੁਜ਼ਾਹਰਾ ਬਿਨਾਂ ਕਿਸੇ ਮਨਜ਼ੂਰੀ ਤੋਂ ਕੀਤਾ ਜਾ ਰਿਹਾ ਸੀ। ਬਲ ਦੀ ਵਰਤੋਂ ਆਖ਼ਰੀ ਰਸਤੇ ਵਜੋਂ ਕੀਤੀ ਗਈ। -ਪੀਟੀਆਈ
Advertisement
Advertisement