ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ: ਮੁਰਮੂ ਨੇ ਗਯਾਜੀ ’ਚ ‘ਪਿੱਤਰਾਂ ਦੀ ਗਤੀ’ ਕਰਵਾਈ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਪੁਰਖਿਆਂ ਦੀ ਆਤਮਾ ਦੀ ਮੁਕਤੀ ਲਈ ਬਿਹਾਰ ਦੇ ਗਯਾਜੀ ਸਥਿਤ ਵਿਸ਼ਨੂੰਪਦ ਮੰਦਰ ਵਿੱਚ ਪਿੰਡ ਦਾਨ ਕੀਤਾ। ਵਿਸ਼ਨੂੰਪਦ ਮੰਦਰ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸ਼ੰਭੂ ਲਾਲ ਵਿੱਠਲ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਪੂਜਾ ਵਾਲੇ ਸਥਾਨ ’ਤੇ ਪਿੰਡ...
ਗਯਾ ਦੇ ਹਵਾਈ ਅੱਡੇ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕਰਦੇ ਹੋਏ ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਕੇਂਦਰੀ ਮੰਤਰੀ ਜਿਤਨ ਰਾਮ ਮਾਂਝੀ ਅਤੇ ਸੂਬੇ ਦੇ ਸਹਿਕਾਰਤਾ ਮੰਤਰੀ ਪ੍ਰੇਮ ਕੁਮਾਰ। -ਫੋਟੋ: ਏਐੱਨਆਈ
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਪਣੇ ਪੁਰਖਿਆਂ ਦੀ ਆਤਮਾ ਦੀ ਮੁਕਤੀ ਲਈ ਬਿਹਾਰ ਦੇ ਗਯਾਜੀ ਸਥਿਤ ਵਿਸ਼ਨੂੰਪਦ ਮੰਦਰ ਵਿੱਚ ਪਿੰਡ ਦਾਨ ਕੀਤਾ। ਵਿਸ਼ਨੂੰਪਦ ਮੰਦਰ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸ਼ੰਭੂ ਲਾਲ ਵਿੱਠਲ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਪੂਜਾ ਵਾਲੇ ਸਥਾਨ ’ਤੇ ਪਿੰਡ ਦਿਨ ਅਤੇ ਜਲ ਤਰਪਨ ਕੀਤਾ।

ਵਿੱਠਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਰਾਸ਼ਟਰਪਤੀ ਨੇ ਆਪਣੇ ਪੁਰਖਿਆਂ ਦੀ ਆਤਮਾ ਦੀ ਸ਼ਾਂਤੀ ਅਤੇ ਮੁਕਤੀ ਲਈ ਫਲਗੂ ਨਦੀ ਦੇ ਤੱਟ ’ਤੇ ਅਤੇ ਵਿਸ਼ਨੂੰਪਦ ਮੰਦਰ ਵਿੱਚ ਪਿੰਡ ਦਾਨ ਅਤੇ ਜਲ ਤਰਪਨ ਕੀਤਾ।’’ ਅਜਿਹਾ ਮੰਨਿਆ ਜਾਂਦਾ ਹੈ ਕਿ ਪਿੰਡ ਦਾਨ ਕਰਨ ਨਾਲ ਪੁਰਖਿਆਂ ਦੀ ਆਤਮਾ ਨੂੰ ਸ਼ਾਂਤੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ। ਹਰ ਸਾਲ ਪਿੱਤਰ ਪਕਸ਼ ਦੌਰਾਨ ਵੱਡੀ ਗਿਣਤੀ ਹਿੰਦੂ ਸ਼ਰਧਾਲੂ ਰਸਮਾਂ ਅਦਾ ਕਰਨ ਲਈ ਵਿਸ਼ਨੂੰਪਦ ਮੰਦਰ ਆਉਂਦੇ ਹਨ।

Advertisement

ਇਸ ਤੋਂ ਪਹਿਲਾਂ ਗਯਾਜੀ ਹਵਾਈ ਅੱਡੇ ’ਤੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਕੇਂਦਰੀ ਮੰਤਰੀ ਜਿਤਨ ਰਾਮ ਮਾਂਝੀ ਅਤੇ ਬਿਹਾਰ ਦੇ ਸਹਿਕਾਰਤਾ ਮੰਤਰੀ ਪ੍ਰੇਮ ਕੁਮਾਰ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਗਯਾਜੀ ਯਾਤਰਾ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਸਨ।

Advertisement
Show comments