Bihar Elections: ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਐੱਨ.ਡੀ.ਏ. ਬਿਹਾਰ ’ਚ ਸਾਰੇ ਚੋਣ ਰਿਕਾਰਡ ਤੋੜੇਗੀ: ਪ੍ਰਧਾਨ ਮੰਤਰੀ
Bihar Elections: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਐੱਨ ਡੀ ਏ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ ਸਾਰੇ ਚੋਣ ਰਿਕਾਰਡ ਤੋੜ ਦੇਵੇਗੀ। ਇਸ ਦੌਰਾਨ ਉਨ੍ਹਾਂ ਵਿਰੋਧੀ ਇੰਡੀਆ ਗੱਠਜੋੜ ’ਤੇ ਚੁਟਕੀ ਲਈ, ਜਿਸ ਨੂੰ ਉਨ੍ਹਾਂ "ਜ਼ਮਾਨਤ 'ਤੇ ਬਾਹਰ ਲੋਕਾਂ" ਦੀ ਅਗਵਾਈ ਵਾਲਾ ਦੱਸਿਆ।
ਚੋਣਾਂ ਵਾਲੇ ਸੂਬੇ ਵਿੱਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭੀੜ ਨੂੰ ਆਪਣੇ ਮੋਬਾਈਲ ਫੋਨਾਂ ਦੀਆਂ ਲਾਈਟਾਂ ਜਗਾਉਣ ਲਈ ਕਿਹਾ। ਉਨ੍ਹਾਂ ਆਰਜੇਡੀ ’ਤੇ ਤਨਜ਼ ਕਸਦਿਆਂ ਕਿਹਾ, ‘‘ਜਦੋਂ ਸਾਰੇ ਲੋਕਾਂ ਕੋਲ ਅਜਿਹੇ ਆਧੁਨਿਕ ਯੰਤਰ ਹਨ, ਤਾਂ ਲਾਲਟੈਨ ਦੀ ਕੋਈ ਲੋੜ ਨਹੀਂ ਹੈ।" (ਲਾਲਟੈਨ RJD ਦਾ ਚੋਣ ਨਿਸ਼ਾਨ ਹੈ)।
ਨਿਤੀਸ਼ ਕੁਮਾਰ ਦੀ ਤਾਰੀਫ਼ ਕਰਦਿਆਂ ਮੋਦੀ ਨੇ ਦੋਸ਼ ਲਗਾਇਆ, ‘‘ਉਹ 2005 ਵਿੱਚ ਸੱਤਾ ਵਿੱਚ ਆਏ, ਪਰ ਉਨ੍ਹਾਂ ਦੇ ਕਾਰਜਕਾਲ ਦਾ ਲਗਪਗ ਇੱਕ ਦਹਾਕਾ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਰੋਕਿਆ ਗਿਆ, ਜਿਸ ਨੂੰ ਆਰ.ਜੇ.ਡੀ. ਲਗਾਤਾਰ ਬਲੈਕਮੇਲ ਕਰ ਰਹੀ ਸੀ ਕਿ ਜੇਕਰ ਬਿਹਾਰ ਵਿੱਚ ਐੱਨ.ਡੀ.ਏ. ਸਰਕਾਰ ਨੂੰ ਸਹਿਯੋਗ ਦਿੱਤਾ ਗਿਆ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲਵੇਗੀ।’’
Bihar Elections: ਬਿਹਾਰ ਵਿੱਚ ਵਿਕਾਸ ਅਤੇ 'ਜੰਗਲ ਰਾਜ' 'ਤੇ ਹਮਲਾ
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਪਿਛਲੇ 11 ਸਾਲਾਂ ਵਿੱਚ ਬਿਹਾਰ ਨੂੰ ਕੇਂਦਰ ਵੱਲੋਂ ਦਿੱਤੀ ਗਈ ਸਹਾਇਤਾ ਪਿਛਲੀ ਸਰਕਾਰ ਤੋਂ ਪ੍ਰਾਪਤ ਹੋਈ ਸਹਾਇਤਾ ਨਾਲੋਂ ਤਿੰਨ ਗੁਣਾ ਹੈ। ਰਾਜ ਨੇ ਇੱਕ ਨਵਾਂ ਮੋੜ ਲਿਆ ਹੈ। ਇਹ ਹੁਣ ਮੱਛੀ ਦਾ ਨਿਰਯਾਤ ਕਰ ਰਿਹਾ ਹੈ। ਬਿਹਾਰ ਦਾ ਮਸ਼ਹੂਰ ਉਤਪਾਦ ਮਖਾਣਾ ਹੁਣ ਦੂਰ-ਦੂਰ ਦੀਆਂ ਮੰਡੀਆਂ ਤੱਕ ਪਹੁੰਚ ਰਿਹਾ ਹੈ।"
ਮੋਦੀ ਨੇ ਕਿਹਾ, "ਜੇ ਬਿਹਾਰ ਵਿੱਚ 'ਜੰਗਲ ਰਾਜ' ਹੁੰਦਾ ਤਾਂ ਇਹ ਸਭ ਸੰਭਵ ਨਹੀਂ ਹੋਣਾ ਸੀ। ਕੀ ਤੁਹਾਨੂੰ ਯਾਦ ਨਹੀਂ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਖਰਚ ਕੀਤੇ ਗਏ ਹਰ ਰੁਪਏ ਵਿੱਚੋਂ ਸਿਰਫ਼ 15 ਪੈਸੇ ਹੀ ਲੋਕਾਂ ਤੱਕ ਪਹੁੰਚਦੇ ਹਨ। ਪੈਸਾ ਖੂਨੀ ਪੰਜੇ (khooni panja) ਦੁਆਰਾ ਹਜ਼ਮ ਕਰ ਲਿਆ ਜਾਂਦਾ ਸੀ," ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਕਾਂਗਰਸ ਦੇ ਚੋਣ ਨਿਸ਼ਾਨ (RJD ਦੀ ਸਹਿਯੋਗੀ ਪਾਰਟੀ) ਦਾ ਸਪੱਸ਼ਟ ਹਵਾਲਾ ਦਿੰਦੇ ਹੋਏ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ, "ਬਿਹਾਰ 'ਜੰਗਲ ਰਾਜ' ਨੂੰ ਦੂਰ ਰੱਖੇਗਾ ਅਤੇ ਚੰਗੇ ਸ਼ਾਸਨ ਲਈ ਵੋਟ ਕਰੇਗਾ।
