ਬਿਹਾਰ ਐਗਜ਼ਿਟ ਪੋਲ: ਐਨਡੀਏ ਦੀ ਵੱਡੀ ਜਿੱਤ ਦੀ ਪੇਸ਼ੀਨਗੋਈ
ਬਿਹਾਰ ਵਿੱਚ ਦੂਜੇ ਪੜਾਅ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ, ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ ਅਨੁਸਾਰ ਐਨਡੀਏ ਸਰਕਾਰ ਬਣਨ ਦਾ ਸੰਕੇਤ ਮਿਲੇ ਹਨ। ਪਰ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।
ਸੂਬੇ ਵਿੱਚ 243 ਸੀਟਾਂ ਲਈ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ। ਪਹਿਲੇ ਪੜਾਅ ਵਿੱਚ, 121 ਸੀਟਾਂ ’ਤੇ 65% ਵੋਟਿੰਗ ਦਰਜ ਕੀਤੀ ਗਈ। ਦੂਜੇ ਪੜਾਅ ਵਿੱਚ, ਰਿਕਾਰਡ 68.44% ਵੋਟਿੰਗ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਬਿਹਾਰ ਵਿਚ ਦੋ ਪੜਾਅ ਵਿਚ ਵੋਟਾਂ ਪਈਆਂ ਹਨ। ਪਹਿਲੇ ਪੜਾਅ ਹੇਠ 6 ਨਵੰਬਰ ਨੂੰ 121 ਵਿਧਾਨ ਸਭਾ ਸੀਟਾਂ ਤੇ ਦੂਜੇ ਪੜਾਅ ਹੇਠ ਅੱਜ 122 ਸੀਟਾਂ ’ਤੇ ਵੋਟਾਂ ਪਈਆਂ।
ਐਗਜ਼ਿਟ ਪੋਲ ਅਨੁਸਾਰ ਬਿਹਾਰ ਵਿਚ ਐਨ ਡੀ ਏ ਗਠਜੋੜ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਇੰਡੀਆ ਗਠਜੋੜ ਨੂੰ 73 ਤੋਂ 91 ਸੀਟਾਂ ਦਿਖਾਈਆਂ ਗਈਆਂ ਹਨ।
ਇਹ ਵੀ ਦੱਸਣਾ ਬਣਦਾ ਹੈ ਕਿ ਬਿਹਾਰ ਵਿਚ ਵਿਧਾਨ ਸਭਾ ਦੀਆਂ ਕੁੱਲ ਸੀਟਾਂ 243 ਹਨ ਤੇ ਬਹੁਮਤ ਹਾਸਲ ਕਰਨ ਲਈ 122 ਸੀਟਾਂ ਲੋੜੀਂਦੀਆਂ ਹਨ। ਸਾਲ 2020 ਵਿੱਚ ਐਨਡੀਏ ਨੂੰ 125 ਸੀਟਾਂ ਹਾਸਲ ਹੋਈਆਂ ਸਨ ਤੇ ਇਸ ਵਾਰ 20 ਤੋਂ 35 ਸੀਟਾਂ ਦਾ ਫਾਇਦਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਇੰਡੀਆ ਗਠਜੋੜ ਨੂੰ 110 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਗਠਜੋੜ ਦੀਆਂ ਕਈ ਸੀਟਾਂ ਘਟਣ ਦਾ ਅਨੁਮਾਨ ਲਾਇਆ ਗਿਆ ਹੈ।
NDA 130-138
ਮਹਾਗਠਬੰਧਨ 100-108
ਜਨ ਸੂਰਜ ਪਾਰਟੀ 0-0
ਹੋਰ 3-5
