ਬਿਹਾਰ ਚੋਣਾਂ: ਜਨਤਾ ਦਲ (ਯੂ) ਨੇ ਸਾਰੇ ਉਮੀਦਵਾਰ ਐਲਾਨੇ
ਪੱਛਡ਼ੇ ਅਤੇ ਅਤਿ ਪੱਛਡ਼ੇ ਵਰਗਾਂ ਦੇ ੳੁਮੀਦਵਾਰਾਂ ਨੂੰ ਤਰਜੀਹ ਦਿੱਤੀ
Advertisement
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਧਿਰ ਜਨਤਾ ਦਲ (ਯੂ) ਨੇ ਵਿਧਾਨ ਸਭਾ ਚੋਣਾਂ ਲਈ ਆਪਣੇ ਹਿੱਸੇ ਦੀਆਂ ਸਾਰੀਆਂ 101 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ’ਚੋਂ ਅੱਧੇ ਤੋਂ ਜ਼ਿਆਦਾ ਪੱਛੜੇ ਅਤੇ ਅਤਿ ਪੱਛੜੇ ਵਰਗਾਂ ਦੇ ਆਗੂ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਮੁਸਲਮਾਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਉਧਰ, ਐੱਨ ਡੀ ਏ ’ਚ ਸ਼ਾਮਲ ਧਿਰ ਰਾਸ਼ਟਰੀ ਲੋਕ ਮੋਰਚਾ ਨੇ ਚੋਣਾਂ ਲਈ ਚਾਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਛੇ ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਦੌਰਾਨ ਸਾਬਕਾ ਮੰਤਰੀ ਅਤੇ ਲਾਲੂ ਪ੍ਰਸਾਦ ਦੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਵੈਸ਼ਾਲੀ ਜ਼ਿਲ੍ਹੇ ’ਚ ਪੈਂਦੇ ਮਹੂਆ ਹਲਕੇ ਤੋਂ ਅੱਜ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਹਨ। ਤੇਜ ਪ੍ਰਤਾਪ ਨੂੰ ਰਾਸ਼ਟਰੀ ਜਨਤਾ ਦਲ ’ਚੋਂ ਕੱਢ ਦਿੱਤਾ ਗਿਆ ਸੀ ਜਿਸ ਮਗਰੋਂ ਉਸ ਨੇ ਜਨਸ਼ਕਤੀ ਜਨਤਾ ਦਲ ਨਾਮ ਹੇਠ ਪਾਰਟੀ ਬਣਾ ਲਈ ਸੀ। ਪਰਚਾ ਦਾਖ਼ਲ ਕਰਨ ਸਮੇਂ ਉਸ ਨੇ ਆਪਣੇ ਹੱਥ ’ਚ ਮਰਹੂਮ ਦਾਦੀ ਦੀ ਤਸਵੀਰ ਫੜੀ ਹੋਈ ਸੀ। -ਪੀਟੀਆਈ
Advertisement
Advertisement