ਬਿਹਾਰ: ਸੜਕ ਹਾਦਸੇ ’ਚ ਅੱਠ ਹਲਾਕ; ਚਾਰ ਜ਼ਖ਼ਮੀ
ਪਟਨਾ ਦੇ ਬਾਹਰਵਾਰ ਅੱਜ ਮਿੰਨੀ ਵੈਨ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਹਲਾਕ ਹੋ ਗਏ ਅਤੇ ਚਾਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਟਨਾ-ਨਾਲੰਦਾ ਸਰਹੱਦ ਨੇੜੇ ਸ਼ਾਹਜਹਾਂਪੁਰ ਵਿੱਚ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ ਸੱਤ ਔਰਤਾਂ ਵੀ...
Advertisement
ਪਟਨਾ ਦੇ ਬਾਹਰਵਾਰ ਅੱਜ ਮਿੰਨੀ ਵੈਨ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੀ ਟੱਕਰ ਵਿੱਚ ਅੱਠ ਹਲਾਕ ਹੋ ਗਏ ਅਤੇ ਚਾਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਟਨਾ-ਨਾਲੰਦਾ ਸਰਹੱਦ ਨੇੜੇ ਸ਼ਾਹਜਹਾਂਪੁਰ ਵਿੱਚ ਤੜਕੇ ਵਾਪਰਿਆ। ਮ੍ਰਿਤਕਾਂ ਵਿੱਚ ਸੱਤ ਔਰਤਾਂ ਵੀ ਸ਼ਾਮਲ ਹਨ। ਐੱਸਪੀ (ਦਿਹਾਤੀ) ਵਿਕਰਮ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੋ ਗਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਾਦਸੇ ਵਿਚ ਮਰਨ ਵਾਲਿਆਂ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ।
Advertisement
Advertisement