Bihar: ਪਟਨਾ ’ਚ ਤੇਜਸਵੀ ਯਾਦਵ ਦੀ ਰੈਲੀ ਦੌਰਾਨ ਡਰੋਨ ਸਟੇਜ ਨਾਲ ਟਕਰਾਇਆ; ਆਜੇਡੀ ਆਗੂ ਨੇ ਫੁਰਤੀ ਨਾਲ ਝੁਕ ਕੀਤਾ ਬਚਾਅ
Tejashwi ducks as drone crashes into podium at Patna rally
Advertisement
ਪਟਨਾ, 29 ਜੂਨ
ਪਟਨਾ ਵਿੱਚ ਰੈਲੀ ਮੌਕੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇ ਸਾਬਕਾ ਕ੍ਰਿਕਟਰ ਤੇਜਸਵੀ ਯਾਦਵ Tejashwi Yadav ਦੇ ਭਾਸ਼ਣ ਦੌਰਾਨ ਇੱਕ ਡਰੋਨ ਸਟੇਜ ਨਾਲ ਟਕਰਾ ਗਿਆ ਪਰ ਉਨ੍ਹਾਂ ਨੇ ਫੁਰਤੀ ਦਿਖਾਉਂਦਿਆਂ ਝੁਕ ਕੇ ਖ਼ੁਦ ਨੂੰ ਬਚਾ ਲਿਆ।
ਇਹ ਘਟਨਾ ਅੱਜ ਉਸ ਸਮੇਂ ਵਾਪਰੀ ਜਦੋਂ ਸਾਬਕਾ ਉਪ ਮੁੱਖ ਮੰਤਰੀ ਇੱਥੋਂ ਦੇ ਇਤਿਹਾਸਕ ਗਾਂਧੀ ਮੈਦਾਨ Gandhi Maidan ਵਿੱਚ ‘ਵਕਫ਼ ਬਚਾਓ, ਸੰਵਿਧਾਨ ਬਚਾਓ’ (Save Waqf, Save Constitution') ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪਟਨਾ ਦੀ ਪੁਲੀਸ ਕਪਤਾਨ (ਕੇਂਦਰੀ) ਦੀਕਸ਼ਾ ਨੇ ਕਿਹਾ, ‘‘ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਇਹ ਇੱਕ ਪਾਬੰਦੀਸ਼ੁਦਾ ਖੇਤਰ ਸੀ ਅਤੇ ਅਜਿਹੀ ਚੀਜ਼ ਉੱਥੇ ਨਹੀਂ ਆਉਣੀ ਚਾਹੀਦੀ ਸੀ। ਜਦੋਂ ਰੈਲੀ ਚੱਲ ਰਹੀ ਸੀ, ਤਾਂ ਪੁਲੀਸ ਟੀਮ ਭੀੜ ਨੂੰ ਕੰਟਰੋਲ ਕਰਨ ਵਿੱਚ ਰੁੱਝੀ ਹੋਈ ਸੀ। ਪਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਜ਼ਰੁੂਰ ਕੀਤੀ ਜਾਵੇਗੀ।’’ ਪੀਟੀਆਈ
Advertisement