ਬਿਹਾਰ: 99 ਫੀਸਦੀ ਤੋਂ ਵੱਧ ਵੋਟਰਾਂ ਦੇ ਦਸਤਾਵੇਜ਼ ਮਿਲੇ: ਚੋਣ ਕਮਿਸ਼ਨ
Bihar SIR: Documents of over 99 per cent electors received ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਵੋਟਰ ਡਰਾਫਟ ਸੂਚੀ ਅਨੁਸਾਰ ਬਿਹਾਰ ਦੇ 7.24 ਕਰੋੜ ਵੋਟਰਾਂ ਵਿੱਚੋਂ 99.11 ਫੀਸਦੀ ਦੇ ਦਸਤਾਵੇਜ਼ ਹੁਣ ਤੱਕ ਪ੍ਰਾਪਤ ਹੋ ਚੁੱਕੇ ਹਨ। ਬਿਹਾਰ ਵਿਚ ਵੋਟਰ...
Advertisement
Bihar SIR: Documents of over 99 per cent electors received ਚੋਣ ਕਮਿਸ਼ਨ ਨੇ ਅੱਜ ਕਿਹਾ ਹੈ ਕਿ ਵੋਟਰ ਡਰਾਫਟ ਸੂਚੀ ਅਨੁਸਾਰ ਬਿਹਾਰ ਦੇ 7.24 ਕਰੋੜ ਵੋਟਰਾਂ ਵਿੱਚੋਂ 99.11 ਫੀਸਦੀ ਦੇ ਦਸਤਾਵੇਜ਼ ਹੁਣ ਤੱਕ ਪ੍ਰਾਪਤ ਹੋ ਚੁੱਕੇ ਹਨ। ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐਸਆਈਆਰ) ਦੌਰਾਨ ਦਸਤਾਵੇਜ਼ ਜਮ੍ਹਾ ਕਰਨ ਲਈ ਆਖਰੀ ਮਿਤੀ ਪਹਿਲੀ ਸਤੰਬਰ ਹੈ। ਜ਼ਿਕਰਯੋਗ ਹੈ ਕਿ ਡਰਾਫਟ ਵੋਟਰ ਸੂਚੀ ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਕਿ 24 ਜੂਨ ਤੋਂ 24 ਅਗਸਤ ਤੱਕ 60 ਦਿਨਾਂ ਵਿੱਚ 98.2 ਫੀਸਦੀ ਵੋਟਰਾਂ ਨੇ ਆਪਣੇ ਦਸਤਾਵੇਜ਼ ਜਮ੍ਹਾ ਕਰਵਾਏ। ਸੁਪਰੀਮ ਕੋਰਟ ਨੇ ਹੁਣ ਚੋਣ ਅਥਾਰਿਟੀ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਨ ਵਾਲੇ ਲੋਕਾਂ ਤੋਂ ਆਧਾਰ ਜਾਂ 11 ਸੂਚੀਬੱਧ ਦਸਤਾਵੇਜ਼ਾਂ ਵਿੱਚੋਂ ਕਿਸੇ ਨੂੰ ਸਵੀਕਾਰ ਕਰਨ ਲਈ ਕਿਹਾ ਹੈ। ਪੀਟੀਆਈ
Advertisement
Advertisement