ਬਿਹਾਰ: 15 ਦਿਨਾਂ ਵਿਚ 10ਵਾਂ ਪੁਲ ਡਿੱਗਿਆ
ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ
Advertisement
ਪਟਨਾ, 4 ਜੁਲਾਈ
ਬਿਹਾਰ ਵਿਚ ਵੀਰਵਾਰ ਨੂੰ ਇਕ ਹੋਰ ਪੁਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਪਿਛਲੇ 15 ਦਿਨਾਂ ਵਿਚ ਪੁਲ ਡਿੱਗਣ ਦੀ ਇਹ 10ਵੀਂ ਘਟਨਾ ਹੈ। ਜ਼ਿਲ੍ਹਾ ਅਧਿਕਾਰੀ ਅਮਨ ਸਮੀਰ ਨੇ ਦੱਸਿਆ ਕਿ ਸਾਰਨ ਜ਼ਿਲ੍ਹੇ ਵਿਚ ਡੇਢ ਦਹਾਕੇ ਪੁਰਾਣਾ ਪੁਲ ਡਿੱਗਿਆ ਹੈ, ਪਿਛਲੇ 24 ਘੰਟਿਆਂ ਵਿਚ 2 ਪੁਲ ਢਹਿ ਗਏ ਹਨ। ਉਨ੍ਹਾਂ ਕਿਹਾ ਕਿ ਪੁਲਾਂ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਲਈ ਆਦੇਸ਼ ਦਿੱਤੇ ਗਏ ਹਨ।
ਸਥਾਨਕ ਨਿਵਾਸੀਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੁਲ ਡਿੱਗ ਰਹੇ ਹਨ। ਲਗਾਤਾਰ ਵਾਪਰ ਰਹੀਆਂ ਪੁਲ ਡਿੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਬੁੱਧਵਾਰ ਨੂੰ ਸੜਕ ਨਿਰਮਾਣ ਵਿਭਾਗ ਨੂੰ ਪੁਰਾਣੇ ਪੁਲਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ
ਉਧਰ ਪੁਲ ਢਹਿ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਵਕੀਲ ਅਤੇ ਪਟੀਸ਼ਨਰ ਬਰਜੇਸ਼ ਸਿੰਘ ਵੱਲੋਂ ਦਾਇਰ ਜਨਹਿਤ ਪਟੀਸ਼ਨ ਨੇ ਰਾਜ ਵਿੱਚ ਪੁਲਾਂ ਦੀ ਸੁਰੱਖਿਆ ਅਤੇ ਉਮਰ ਬਾਰੇ ਚਿੰਤਾ ਜ਼ਾਹਰ ਕੀਤੀ ਹੈ । ਉਨ੍ਹਾਂ ਇਸ ਸਬੰਧੀ ਉੱਚ ਪੱਧਰੀ ਪੈਨਲ ਸਥਾਪਿਤ ਕਰਨ ਅਤੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਮਾਪਦੰਡ ਅਨੁਸਾਰ ਪੁਲਾਂ ਦੀ ਨਿਗਰਾਨੀ ਦੀ ਮੰਗੀ ਕੀਤੀ ਹੈ। -ਪੀਟੀਆਈ
Advertisement
Advertisement