ਫਾਸਟੈਗ ਨਿਯਮਾਂ ਵਿੱਚ ਵੱਡਾ ਬਦਲਾਅ: ਅੱਜ ਤੋਂ ਨਹੀਂ ਲੱਗੇਗਾ ਦੁੱਗਣਾ ਟੋਲ, ਨਵੇਂ ਨਿਯਮ ਲਾਗੂ
ਕੇਂਦਰ ਸਰਕਾਰ ਨੇ ਸ਼ਨਿਚਰਵਾਰ ਤੋਂ ਕੌਮੀ ਰਾਜਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਹਾਡੇ ਕੋਲ ਫਾਸਟੈਗ ਨਹੀਂ ਤਾਂ ਵੀ ਤੁਹਾਡੀ ਜੇਬ ’ਤੇ ਵੱਡਾ ਕੱਟ ਨਹੀਂ ਲੱਗੇਗਾ। ਹੁਣ ਫਾਸਟੈਗ (Fastag) ਤੋਂ ਬਿਨਾਂ ਵਾਲੇ ਵਾਹਨਾਂ ਨੂੰ ਜੇ...
Advertisement
ਕੇਂਦਰ ਸਰਕਾਰ ਨੇ ਸ਼ਨਿਚਰਵਾਰ ਤੋਂ ਕੌਮੀ ਰਾਜਮਾਰਗਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਹਾਡੇ ਕੋਲ ਫਾਸਟੈਗ ਨਹੀਂ ਤਾਂ ਵੀ ਤੁਹਾਡੀ ਜੇਬ ’ਤੇ ਵੱਡਾ ਕੱਟ ਨਹੀਂ ਲੱਗੇਗਾ। ਹੁਣ ਫਾਸਟੈਗ (Fastag) ਤੋਂ ਬਿਨਾਂ ਵਾਲੇ ਵਾਹਨਾਂ ਨੂੰ ਜੇ ਉਹ ਟੋਲ ਪਲਾਜ਼ਾ ’ਤੇ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹਨ, ਤਾਂ ਉਨ੍ਹਾਂ ਨੂੰ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ। ਉਹ ਨਿਰਧਾਰਿਤ ਟੋਲ ਦਰਾਂ ਤੋਂ ਸਿਰਫ਼ 25 ਫੀਸਦੀ ਜ਼ਿਆਦਾ ਭੁਗਤਾਨ ਕਰਕੇ ਅੱਗੇ ਵਧ ਸਕਣਗੇ।
ਨਵੇਂ ਨਿਯਮਾਂ ਦੇ ਮੁੱਖ ਨੁਕਤੇ:
15 ਨਵੰਬਰ 2025 ਤੋਂ ਲਾਗੂ ਨਵੇਂ ਨਿਯਮਾਂ ਅਨੁਸਾਰ ਫਾਸਟੈਗ ਨਾ ਹੋਣ ਜਾਂ ਉਸ ਵਿੱਚ ਨਾਕਾਫੀ ਬੈਲੇਂਸ ਹੋਣ 'ਤੇ ਹੁਣ ਦੁੱਗਣੀ ਟੋਲ ਫੀਸ ਨਹੀਂ ਲਈ ਜਾਵੇਗੀ। ਜੇ ਵਾਹਨ ਚਾਲਕ UPI ਜਾਂ ਕਿਸੇ ਹੋਰ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦਾ ਹੈ, ਤਾਂ ਉਸ ਨੂੰ ਨਿਰਧਾਰਿਤ ਟੋਲ ਫੀਸ ਦਾ ਸਿਰਫ਼ 1.25 ਗੁਣਾ (ਸਵਾ ਗੁਣਾ) ਭੁਗਤਾਨ ਕਰਨਾ ਹੋਵੇਗਾ।
Advertisement
ਉਦਾਹਰਨ ਵਜੋਂ ਜੇ ਇੱਕ ਵੈਧ ਫਾਸਟੈਗ ਰਾਹੀਂ 100 ਦਾ ਟੋਲ ਦੇਣਾ ਪੈਂਦਾ ਹੈ ਤਾਂ ਨਕਦ ਭੁਗਤਾਨ ਕਰਨ ’ਤੇ 200 ਰੁਪਏ ਹੀ ਦੇਣੇ ਪੈਣਗੇ ਪਰ
UPI ਰਾਹੀਂ ਭੁਗਤਾਨ ਕਰਨ 'ਤੇ ਸਿਰਫ਼ 125 (1.25 ਗੁਣਾ) ਰੁਪਏ ਹੀ ਦੇਣੇ ਹੋਣਗੇ।
ਵਾਹਨ ਚਾਲਕਾਂ ਲਈ 3 ਵਿਕਲਪ:
ਫਾਸਟੈਗ ਰਾਹੀਂ ਆਮ ਦਰ 'ਤੇ ਭੁਗਤਾਨ ਕਰਨਾ, ਨਕਦ ਰਾਹੀਂ ਦੁੱਗਣਾ ਟੋਲ ਅਦਾ ਕਰਨਾ ਜਾਂ UPI/ਡਿਜੀਟਲ ਭੁਗਤਾਨ ਦੀ ਵਰਤੋਂ ਕਰਕੇ ਟੋਲ ਫੀਸ ਦਾ 1.25 ਗੁਣਾ (ਸਵਾ ਗੁਣਾ) ਭੁਗਤਾਨ ਕਰਨਾ।
Advertisement
