ਭੂਟਾਨ: ਭਾਰਤੀ ਫ਼ੌਜ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ
ਗੁਆਂਢੀ ਮੁਲਕ ਭੂਟਾਨ ’ਚ ਅਚਾਨਕ ਹੜ੍ਹ ਆਉਣ ਕਾਰਨ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤੀ ਫ਼ੌਜ ਨੇ ਉਥੋਂ ਦੇ ਅਧਿਕਾਰੀਆਂ ਨਾਲ ਮਿਲ ਕੇ ਰਾਹਤ ਕਾਰਜ ਚਲਾਏ। ਸੂਤਰਾਂ ਨੇ ਕਿਹਾ ਕਿ ਅਮੋਚੂ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹ ਕਾਰਨ ਕਈ ਪਰਿਵਾਰ...
Advertisement
ਗੁਆਂਢੀ ਮੁਲਕ ਭੂਟਾਨ ’ਚ ਅਚਾਨਕ ਹੜ੍ਹ ਆਉਣ ਕਾਰਨ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤੀ ਫ਼ੌਜ ਨੇ ਉਥੋਂ ਦੇ ਅਧਿਕਾਰੀਆਂ ਨਾਲ ਮਿਲ ਕੇ ਰਾਹਤ ਕਾਰਜ ਚਲਾਏ। ਸੂਤਰਾਂ ਨੇ ਕਿਹਾ ਕਿ ਅਮੋਚੂ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹ ਕਾਰਨ ਕਈ ਪਰਿਵਾਰ ਅਤੇ ਕਾਮੇ ਫਸ ਗਏ ਸਨ। ਜਦੋਂ ਭੂਟਾਨ ਦੀ ਏਅਰਲਾਈਨ ਦਰੁਕਏਅਰ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਉਡਾਣ ਨਾ ਭਰ ਸਕਿਆ ਤਾਂ ਮਦਦ ਮੰਗਣ ’ਤੇ ਭਾਰਤੀ ਫ਼ੌਜ ਨੇ ਫੌਰੀ ਦੋ ਹੈਲੀਕਾਪਟਰ ਭੇਜੇ ਤੇ ਫਸੇ ਵਰਕਰ ਸੁਰੱਖਿਅਤ ਕੱਢੇ। ਭੂਟਾਨ ਸਰਕਾਰ ਨੇ ਧੰਨਵਾਦ ਕੀਤਾ ਹੈ।
Advertisement
Advertisement