ਬੀਟੀ ’ਚ ਚਾਰ ਅਰਬ ਡਾਲਰ ਨਾਲ 24.5 ਫੀਸਦ ਹਿੱਸੇਦਾਰੀ ਖਰੀਦੇਗੀ ਭਾਰਤੀ
ਨਵੀਂ ਦਿੱਲੀ: ਟੈਲੀਕਾਮ ਖੇਤਰ ਦੀ ਮਸ਼ਹੂਰ ਸ਼ਖ਼ਸੀਅਤ ਸੁਨੀਲ ਭਾਰਤੀ ਮਿੱਤਲ ਦਾ ਸਮੂਹ ਬਰਤਾਨੀਆ ਦੀ ਸਭ ਤੋਂ ਵੱਡੀ ਬਰਾਡਬੈਂਡ ਤੇ ਮੋਬਾਈਲ ਕੰਪਨੀ ਬੀਟੀ ਸਮੂਹ ਵਿੱਚ ਕਰੀਬ ਚਾਰ ਅਰਬ ਡਾਲਰ ਨਾਲ 24.5 ਫੀਸਦ ਹਿੱਸੇਦਾਰੀ ਖਰੀਦੇਗੀ। ਕੰਪਨੀ ਦੇ ਬਿਆਨ ਮੁਤਾਬਕ, ਭਾਰਤੀ ਐਂਟਰਪ੍ਰਾਈਜ਼ਿਜ਼ ਦੀ...
Advertisement
ਨਵੀਂ ਦਿੱਲੀ:
ਟੈਲੀਕਾਮ ਖੇਤਰ ਦੀ ਮਸ਼ਹੂਰ ਸ਼ਖ਼ਸੀਅਤ ਸੁਨੀਲ ਭਾਰਤੀ ਮਿੱਤਲ ਦਾ ਸਮੂਹ ਬਰਤਾਨੀਆ ਦੀ ਸਭ ਤੋਂ ਵੱਡੀ ਬਰਾਡਬੈਂਡ ਤੇ ਮੋਬਾਈਲ ਕੰਪਨੀ ਬੀਟੀ ਸਮੂਹ ਵਿੱਚ ਕਰੀਬ ਚਾਰ ਅਰਬ ਡਾਲਰ ਨਾਲ 24.5 ਫੀਸਦ ਹਿੱਸੇਦਾਰੀ ਖਰੀਦੇਗੀ। ਕੰਪਨੀ ਦੇ ਬਿਆਨ ਮੁਤਾਬਕ, ਭਾਰਤੀ ਐਂਟਰਪ੍ਰਾਈਜ਼ਿਜ਼ ਦੀ ਕੌਮਾਂਤਰੀ ਨਿਵੇਸ਼ ਇਕਾਈ ਭਾਰਤੀ ਗਲੋਬਲ, ਪੈਟ੍ਰਿਕ ਡਰਾਹੀ ਦੀ ਅਲਟਾਈਸ ਤੋਂ ਬੀਟੀ ਸਮੂਹ ਵਿੱਚ 9.99 ਫੀਸਦ ਹਿੱਸੇਦਾਰੀ ਤੁਰੰਤ ਖਰੀਦੇਗੀ ਅਤੇ ਬਾਕੀ ਹਿੱਸੇਦਾਰੀ ਲੋੜੀਂਦੀ ਰੈਗੂਲੇਟਰੀ ਮਨਜ਼ੂਰੀ ਮਿਲਣ ਤੋਂ ਬਾਅਦ ਹਾਸਲ ਕਰੇਗੀ। ਹਾਲਾਂਕਿ, ਕੰਪਨੀ ਨੇ ਸੌਦੇ ਦੇ ਵਿੱਤੀ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਪਰ ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਬੀਟੀ ਦੇ ਕਰੀਬ 15 ਅਰਬ ਅਮਰੀਕੀ ਡਾਲਰ ਦੇ ਮੁਲਾਂਕਣ ’ਤੇ ਇਹ ਸੌਦਾ ਲਗਪਗ ਚਾਰ ਅਰਬ ਡਾਲਰ ਨੇੜੇ ਰਹਿ ਸਕਦਾ ਹੈ। -ਪੀਟੀਆਈ
Advertisement
Advertisement