ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਖੜਾ ਡੈਮ ਦੀ ਸਫ਼ਾਈ ਨਾ ਹੋਣ ਕਾਰਨ ਜਲ ਭੰਡਾਰਨ ਸਮਰੱਥਾ 19 ਫ਼ੀਸਦ ਘਟੀ

ਹਿਮਾਚਲ ਵਿੱਚ ਉਸਾਰੀਆਂ ਤੇ ਢਿੱਗਾਂ ਡਿੱਗਣ ਕਾਰਨ ਸਮਰੱਥਾ ਤੋਂ ਵੱਧ ਆ ਰਹੀ ਹੈ ਗਾਰ
Advertisement

ਪੰਜਾਬ ਵਿੱਚ ਹੜ੍ਹਾਂ ਦੌਰਾਨ ਉੱਤਰੀ ਭਾਰਤ ਦੇ ਦੋ ਮੁੱਖ ਜਲ ਭੰਡਾਰਾਂ ਭਾਖੜਾ ਡੈਮ ਅਤੇ ਪੌਗ ਡੈਮ ਦੀ ਭੰਡਾਰਨ ਸਮਰੱਥਾ ’ਤੇ ਸਵਾਲ ਉੱਠ ਰਹੇ ਹਨ। ਲੋਕ ਸਵਾਲ ਉਠਾ ਰਹੇ ਹਨ ਕਿ ਕੀ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੇ ਅਧਿਕਾਰੀ ਭਾਖੜਾ ਅਤੇ ਪੌਂਗ ਡੈਮ ਦੇ ਭੰਡਾਰਾਂ ਵਿੱਚ ਪਾਣੀ ਰੋਕ ਕੇ ਦਰਿਆਵਾਂ ਦੇ ਕੁਦਰਤੀ ਬੇਸਿਨਾਂ ਵਿੱਚ ਹੋਰ ਪਾਣੀ ਛੱਡਣ ਤੋਂ ਬਚ ਸਕਦੇ ਸਨ। ਉਧਰ, ਬੀਬੀਐੱਮਬੀ ਨੂੰ ‘ਦਿ ਟ੍ਰਿਬਿਊਨ’ ਵੱਲੋਂ ਇਕੱਤਰ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਖੜਾ ਡੈਮ ਬਣਾਏ ਜਾਣ ਮਗਰੋਂ ਇਸ ਦੀ ਜਲ ਭੰਡਾਰਨ ਸਮਰੱਥਾ 7.4 ਲੱਖ ਅਰਬ ਕਿਊਬਿਕ ਮੀਟਰ (ਬੀਸੀਐੱਮ) ਸੀ, ਜੋ ਹੁਣ ਲਗਪਗ 19 ਫ਼ੀਸਦ ਘੱਟ ਗਈ ਹੈ। ਇਸ ਦਾ ਮੁੱਖ ਕਾਰਨ ਡੈਮ ਵਿੱਚ ਗਾਰ ਜਮ੍ਹਾਂ ਹੋਣਾ ਹੈ। ਭਾਖੜਾ ਡੈਮ ਦੇ ਡਿਜ਼ਾਈਨ ਅਨੁਸਾਰ ਇਸ ਦੇ ਜਲ ਭੰਡਾਰ ਵਿੱਚ ਹਰ ਸਾਲ 3.36 ਕਰੋੜ ਤੋਂ ਵੱਧ ਕਿਊਬਿਕ ਮੀਟਰ ਗਾਰ ਆਉਣ ਦੀ ਉਮੀਦ ਸੀ ਜਦੋਂਕਿ ਇਸ ਵਿੱਚ ਲਗਪਗ 3.90 ਕਰੋੜ ਤੋਂ ਵੱਧ ਕਿਊਬਿਕ ਮੀਟਰ ਗਾਰ ਆਉਂਦੀ ਰਹੀ। ਇਹ ਡਿਜ਼ਾਈਨ ਕੀਤੀ ਸਮਰੱਥਾ ਤੋਂ ਲਗਪਗ 60 ਕਿਊਬਿਕ ਮੀਟਰ ਵੱਧ ਹੈ। ਨਤੀਜੇ ਵਜੋਂ 1959 ਤੋਂ 2024 ਤੱਕ ਡੈਮ ਦੀ ਭੰਡਾਰਨ ਸਮਰੱਥਾ ਲਗਪਗ 19 ਫ਼ੀਸਦ ਘਟ ਗਈ। ਭਾਖੜਾ ਡੈਮ ਬਣਨ ਮਗਰੋਂ ਇਸ ਦੀ ਹੁਣ ਤੱਕ ਸਫ਼ਾਈ ਨਹੀਂ ਕੀਤੀ ਗਈ। ਬੀਬੀਐੱਮਬੀ ਅਧਿਕਾਰੀਆਂ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਉਸਾਰੀਆਂ ਅਤੇ ਢਿੱਗਾਂ ਡਿੱਗਣ ਕਾਰਨ ਭਾਖੜਾ ਡੈਮ ਵਿੱਚ ਗਾਰ ਜਮ੍ਹਾਂ ਹੁੰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦਾ ਜਲ ਭੰਡਾਰ 1462 ਫੁੱਟ (ਘੱਟੋ-ਘੱਟ ਪੱਧਰ) ਅਤੇ 1680 ਫੁੱਟ (ਵੱਧ ਤੋਂ ਵੱਧ ਪੱਧਰ) ਹੈ। ਸੂਤਰਾਂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਕਦੇ ਵੀ 1540 ਫੁੱਟ ਤੋਂ ਹੇਠਾਂ ਨਹੀਂ ਗਿਆ।

ਭਾਖੜਾ ਡੈਮ ਦੀ ਸਫ਼ਾਈ ਵਾਸਤੇ ਟੈਂਡਰ ਕੱਢਣ ਲਈ ਤਿਆਰ: ਮੁੱਖ ਇੰਜਨੀਅਰ

ਭਾਖੜਾ ਡੈਮ ਦੇ ਮੁੱਖ ਇੰਜਨੀਅਰ ਸੀਪੀ ਸਿੰਘ ਨੇ ਕਿਹਾ ਕਿ ਬੀਬੀਐੱਮਬੀ ਜਲ ਭੰਡਾਰ ਦੀ ਸਫ਼ਾਈ ਵਾਸਤੇ ਟੈਂਡਰ ਕੱਢਣ ਲਈ ਤਿਆਰ ਹੈ। ਇਸ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਹਾਲਾਂਕਿ, ਜਲ ਭੰਡਾਰ ਦਾ ਖੇਤਰ ਹਿਮਾਚਲ ਅੰਦਰ ਆਉਣ ਕਾਰਨ ਬੀਬੀਐੱਮਬੀ ਨੂੰ ਭਾਖੜਾ ਡੈਮ ਦੀ ਸਫ਼ਾਈ ਲਈ ਸਥਾਨਕ ਸਰਕਾਰ ਤੋਂ ਪ੍ਰਵਾਨਗੀ ਦੀ ਲੋੜ ਹੈ।

Advertisement

Advertisement
Show comments