ਰੇਲਗੱਡੀਆਂ ’ਚ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਸਾਵਧਾਨ! ਜੰਮੂ ਰੇਲਵੇ ਡਿਵੀਜ਼ਨ ਦਾ ਸਖ਼ਤ ਐਕਸ਼ਨ
ਰੇਲਗੱਡੀਆਂ ’ਚ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਨੂੰ ਹੁਣ ਸਾਵਧਾਨ ਰਹਿਣਾ ਪਵੇਗਾ , ਕਿਉਂਕਿ ਹਾਲ ਹੀ ਦੇ ਵਿੱਚ ਜੰਮੂ ਰੇਲਵੇ ਡਿਵੀਜ਼ਨ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਿਛਲੇ 10 ਦਿਨਾਂ ਵਿੱਚ ਬਿਨਾਂ ਟਿਕਟ ਯਾਤਰਾ ਕਰਨ ਲਈ ਘੱਟੋ-ਘੱਟ 2500 ਯਾਤਰੀਆਂ ਨੂੰ ਜੁਰਮਾਨਾ ਕੀਤਾ ਹੈ, ਜਿਸ ਨਾਲ 32 ਲੱਖ ਰੁਪਏ ਇਕੱਠੇ ਹੋਏ ਹਨ
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਚਿਤ ਸਿੰਘਲ (Uchit Singhal) ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਡਿਵੀਜ਼ਨ ਵਿੱਚ ਰੋਜ਼ਾਨਾ ਟਿਕਟ ਜਾਂਚ ਮੁਹਿੰਮ ਚਲਾਈ ਜਾਂਦੀ ਸੀ ਤਾਂ ਜੋ ਯਾਤਰੀਆਂ ਦੀ ਬਿਹਤਰ ਸਹੂਲਤ ਪ੍ਰਦਾਨ ਕੀਤੀ ਜਾ ਸਕੇ ਅਤੇ ਗੈਰ-ਕਾਨੂੰਨੀ ਯਾਤਰਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਿਰਫ਼ 24 ਅਕਤੂਬਰ ਨੂੰ ਹੀ, ਬਿਨਾਂ ਟਿਕਟਾਂ ਯਾਤਰਾ ਕਰਨ ਲਈ 1200 ਲੋਕਾਂ ਤੋਂ 7 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।
ਸਿੰਘਲ ਨੇ ਦੱਸਿਆ, “ ਤਿਉਹਾਰਾਂ ਦੌਰਾਨ ਟਿਕਟ ਜਾਂਚ ਨੂੰ ਮਜ਼ਬੂਤ ਕਰਨ ਦੇ ਸਾਡੇ ਯਤਨਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸ ਨਾਲ ਮਾਲੀਆ ਵਧਿਆ ਹੈ ਅਤੇ ਵੈਧ ਯਾਤਰੀਆਂ ਲਈ ਯਾਤਰਾ ਅਨੁਭਵ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਟਿਕਟਿੰਗ ਸਟਾਫ ਦੀ ਘਾਟ ਦੇ ਬਾਵਜੂਦ, ਨਵੇਂ ਬਣੇ ਜੰਮੂ ਡਿਵੀਜ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।”
