ਈਰਾਨ ਵਿੱਚ ਨੌਕਰੀ ਦੀਆਂ ਜਾਅਲੀ ਪੇਸ਼ਕਸ਼ਾਂ ਤੋਂ ਬਚਿਆ ਜਾਵੇ: ਵਿਦੇਸ਼ ਮੰਤਰਾਲਾ
ਭਾਰਤ ਨੇ ਈਰਾਨ ਵਿੱਚ ਰੁਜ਼ਗਾਰ ਦੇਣ ਵਾਲੇ ਇਸ਼ਤਿਹਾਰਾਂ ਵਿਚ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਦੇ ਹਾਲੀਆ ਮਾਮਲਿਆਂ ਦੇ ਮੱਦੇਨਜ਼ਰ ਸਖ਼ਤ ਚੌਕਸੀ ਵਰਤਣ ਦੀ ਚੇਤਾਵਨੀ ਦਿੱਤੀ ਹੈ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ...
Advertisement
ਭਾਰਤ ਨੇ ਈਰਾਨ ਵਿੱਚ ਰੁਜ਼ਗਾਰ ਦੇਣ ਵਾਲੇ ਇਸ਼ਤਿਹਾਰਾਂ ਵਿਚ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਦੇ ਹਾਲੀਆ ਮਾਮਲਿਆਂ ਦੇ ਮੱਦੇਨਜ਼ਰ ਸਖ਼ਤ ਚੌਕਸੀ ਵਰਤਣ ਦੀ ਚੇਤਾਵਨੀ ਦਿੱਤੀ ਹੈ। ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਜਾਂ ਨੌਕਰੀਆਂ ਲਈ ਤੀਜੇ ਦੇਸ਼ਾਂ ਵਿੱਚ ਭੇਜਣ ਦੇ ਭਰੋਸੇ ਨਾਲ ਈਰਾਨ ਯਾਤਰਾ ਕਰਨ ਦਾ ਲਾਲਚ ਦੇਣ ਦੇ ਕਈ ਹਾਲੀਆ ਮਾਮਲੇ ਸਾਹਮਣੇ ਆਏ ਹਨ।
ਇਸ ਵਿੱਚ ਕਿਹਾ ਗਿਆ ਹੈ ਕਿ, ‘‘ਈਰਾਨ ਪਹੁੰਚਣ ’ਤੇ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਅਪਰਾਧਿਕ ਗਿਰੋਹਾਂ ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ।’’
ਵਿਦੇਸ਼ ਮੰਤਰਾਲਾ ਨੇ ਕਿਹਾ, ‘‘ਇਸ ਸੰਦਰਭ ਵਿੱਚ ਸਾਰੇ ਭਾਰਤੀ ਨਾਗਰਿਕਾਂ ਨੂੰ ਅਜਿਹੇ ਰੁਜ਼ਗਾਰ ਦੇ ਵਾਅਦਿਆਂ ਜਾਂ ਪੇਸ਼ਕਸ਼ਾਂ ਪ੍ਰਤੀ ਸਖ਼ਤ ਚੌਕਸੀ ਵਰਤਣ ਦੀ ਸਖ਼ਤ ਚੇਤਾਵਨੀ ਦਿੱਤੀ ਜਾਂਦੀ ਹੈ।’’ ਇਸ ਵਿੱਚ ਕਿਹਾ ਗਿਆ ਹੈ ਕਿ, ‘‘ਖਾਸ ਤੌਰ ’ਤੇ ਇਹ ਨੋਟ ਕੀਤਾ ਜਾ ਸਕਦਾ ਹੈ ਕਿ ਈਰਾਨ ਸਰਕਾਰ ਸਿਰਫ਼ ਸੈਰ-ਸਪਾਟੇ ਦੇ ਉਦੇਸ਼ਾਂ ਲਈ ਭਾਰਤੀਆਂ ਨੂੰ ਵੀਜ਼ਾ-ਮੁਕਤ ਪ੍ਰਵੇਸ਼ ਦੀ ਆਗਿਆ ਦਿੰਦੀ ਹੈ। ਰੁਜ਼ਗਾਰ ਜਾਂ ਹੋਰ ਉਦੇਸ਼ਾਂ ਲਈ ਈਰਾਨ ਵਿੱਚ ਵੀਜ਼ਾ-ਮੁਕਤ ਪ੍ਰਵੇਸ਼ ਦਾ ਵਾਅਦਾ ਕਰਨ ਵਾਲੇ ਕੋਈ ਵੀ ਏਜੰਟ ਅਪਰਾਧਿਕ ਗਿਰੋਹਾਂ ਨਾਲ ਮਿਲੀਭੁਗਤ ਕਰ ਸਕਦੇ ਹਨ।’’ ਸਰਕਾਰ ਨੇ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।- ਪੀਟੀਆਈ
Advertisement