ਬੰਗਾਲ: ਬੀ ਐੱਲ ਓਜ਼ ਦਾ ਰੋਸ ਮਾਰਚ
ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕੰਮ ’ਚ ਲੱਗੇ ਬੂਥ ਪੱਧਰੀ ਅਧਿਕਾਰੀਆਂ (ਬੀ ਐੱਲ ਓਜ਼) ਨੇ ਵਾਧੂ ਕੰਮ ਦੇ ਦਬਾਅ ਦੇ ਵਿਰੋਧ ’ਚ ਅੱਜ ਇਥੇ ਮਾਰਚ ਕੀਤਾ ਅਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅੰਦਰ ਦਾਖ਼ਲ ਹੋਣ ਦੀ...
Advertisement
ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਕੰਮ ’ਚ ਲੱਗੇ ਬੂਥ ਪੱਧਰੀ ਅਧਿਕਾਰੀਆਂ (ਬੀ ਐੱਲ ਓਜ਼) ਨੇ ਵਾਧੂ ਕੰਮ ਦੇ ਦਬਾਅ ਦੇ ਵਿਰੋਧ ’ਚ ਅੱਜ ਇਥੇ ਮਾਰਚ ਕੀਤਾ ਅਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਪੁਲੀਸ ਨਾਲ ਝੜਪ ਵੀ ਹੋਈ। ਬੀ ਐੱਲ ਓ ਅਧਿਕਾਰੀ ਰੱਖਿਆ ਕਮੇਟੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਦੌਰਾਨ ਮੈਂਬਰਾਂ ਨੇ ਮੁੱਖ ਚੋਣ ਅਧਿਕਾਰੀ ਦਾ ਦਫ਼ਤਰ ਬੰਦ ਕਰਨ ਲਈ ਤਾਲੇ ਵੀ ਫੜੇ ਹੋਏ ਸਨ। ਬੀ ਐੱਲ ਓਜ਼ ਨੇ ਦੋਸ਼ ਲਾਇਆ ਕਿ ਜਿਹੜਾ ਕੰਮ ਦੋ ਸਾਲਾਂ ’ਚ ਹੋਣਾ ਚਾਹੀਦਾ ਹੈ, ਉਸ ਨੂੰ ਧੱਕੇ ਨਾਲ ਥੋੜ੍ਹੇ ਸਮੇਂ ਦੇ ਅੰਦਰ ਕਰਵਾਇਆ ਜਾ ਰਿਹਾ ਹੈ। ਕੰਮ ਦੇ ਦਬਾਅ ਕਾਰਨ ਕਈ ਬੀ ਐੱਲ ਓਜ਼ ਦੇ ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉਧਰ, ਚੋਣ ਕਮਿਸ਼ਨ ਨੇ ਕਿਹਾ ਕਿ 9 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਲਈ 99 ਫ਼ੀਸਦ ਫਾਰਮ ਵੰਡ ਦਿੱਤੇ ਗਏ ਹਨ।
Advertisement
Advertisement
