ਬੈਲਜੀਅਮ ਦੀ ਅਦਾਲਤ ਵੱਲੋਂ ਚੋਕਸੀ ਦੀ ਜ਼ਮਾਨਤ ਪਟੀਸ਼ਨ ਰੱਦ
Choksi's bail plea rejected by Belgian court ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਚ 6300 ਕਰੋੜ ਰੁਪਏ ਤੋਂ ਵੱਧ ਦੇ ਧੋਖਾਧੜੀ ਦੇ ਸਬੰਧ ਵਿੱਚ ਭਾਰਤ ਵਿੱਚ ਲੋੜੀਂਦੇ ਭਗੌੜੇ ਹੀਰੇ ਵਪਾਰੀ ਮੇਹੁਲ ਚੋਕਸੀ ਦੀ ਜ਼ਮਾਨਤ ਪਟੀਸ਼ਨ ਬੈਲਜੀਅਮ ਦੀ ਅਦਾਲਤ ਨੇ ਮੁੜ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੇਹੁਲ ਦੀ ਬੈਲਜੀਅਮ ਦੀ ਇੱਕ ਅਦਾਲਤ ਵਿੱਚ ਹਵਾਲਗੀ ਦੀ ਸੁਣਵਾਈ ਤੋਂ ਠੀਕ ਪਹਿਲਾਂ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਸੀਬੀਆਈ ਨੇ ਬੈਲਜੀਅਮ ਦੀ ਅਦਾਲਤ ਵਿਚ ਮੇਹੁਲ ਖ਼ਿਲਾਫ਼ ਕਈ ਸਬੂਤ ਪੇਸ਼ ਕੀਤੇ ਸਨ ਤੇ ਅਦਾਲਤ ਨੇ ਠੋਸ ਕਾਰਨਾਂ ਕਰਕੇ ਅਪੀਲ ਰੱਦ ਕਰ ਦਿੱਤੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਚੋਕਸੀ ਪਹਿਲਾਂ ਵੀ ਕਾਨੂੰਨੀ ਕਾਰਵਾਈਆਂ ਤੋਂ ਬਚਣ ਲਈ ਪਹਿਲਾਂ ਵੀ ਕਈ ਵਾਰ ਅਪੀਲਾਂ ਦਾਇਰ ਕਰ ਚੁੱਕਾ ਹੈ, ਜੇਕਰ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਜਾਂਦਾ ਹੈ ਤਾਂ ਉਹ ਕਿਸੇ ਹੋਰ ਦੇਸ਼ ਭੱਜ ਸਕਦਾ ਹੈ। ਉਨ੍ਹਾਂ ਕਿਹਾ ਕਿ ਚੋਕਸੀ ਨੂੰ ਸੀਬੀਆਈ ਵਲੋਂ ਭੇਜੀ ਗਈ ਹਵਾਲਗੀ ਬੇਨਤੀ ਦੇ ਆਧਾਰ ’ਤੇ ਅਪਰੈਲ ਵਿੱਚ ਬੈਲਜੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।