ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸੈਂਬਲੀ ਚੋਣਾਂ ਤੋਂ ਪਹਿਲਾਂ ਦੋ ਵਿਅਕਤੀਆਂ ਨੇ ਠਾਕਰੇ ਨੂੰ ਮਿਲ ਕੇ ਜਿਤਾਉਣ ਦਾ ਕੀਤਾ ਸੀ ਵਾਅਦਾ: ਸੰਜੈ ਰਾਊਤ

ਸ਼ਿਵ ਸੈਨਾ (UBT) ਸੰਸਦ ਮੈਂਬਰ ਨੇ ਸ਼ਰਦ ਪਵਾਰ ਦੇ ਦਾਅਵੇ ਦੀ ਹਮਾਇਤ ਕੀਤੀ
Advertisement

ਸ਼ਿਵ ਸੈਨਾ (UBT) ਸੰਸਦ ਮੈਂਬਰ ਸੰਜੈ ਰਾਊਤ ਨੇ ਐੱਨਸੀਪੀ (SP) ਮੁਖੀ ਸ਼ਰਦ ਪਵਾਰ ਦੇ ਬਿਆਨ ਦਾ ਸਮਰਥਨ ਕਰਦਿਆਂ ਦਾਅਵਾ ਕੀਤਾ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਲੋਕਾਂ ਨੇ ਊਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ 60-65 ਮੁਸ਼ਕਲ ਸੀਟਾਂ ‘ਤੇ ‘ਈਵੀਐਮ ਰਾਹੀਂ’ ਜਿੱਤ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। ਰਾਊਤ ਨੇ ਦਾਅਵਾ ਕੀਤਾ ਕਿ ਇਹੀ ਦੋ ਵਿਅਕਤੀ ਲੋਕ ਸਭਾ ਚੋਣਾਂ ਦੌਰਾਨ ਵੀ ਠਾਕਰੇ ਨੂੰ ਮਿਲੇ ਸਨ। ਹਾਲਾਂਕਿ ਸ਼ਿਵ ਸੈਨਾ (UBT) ਮੁਖੀ ਨੇ ਚੋਣ ਪ੍ਰਕਿਰਿਆ ਅਤੇ ਲੋਕਤੰਤਰ ਵਿੱਚ ਆਪਣਾ ਭਰੋਸਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ

ਪਵਾਰ ਨੇ ਦਾਅਵਾ ਕੀਤਾ ਸੀ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਵਿਅਕਤੀ ਨੇ ਉਨ੍ਹਾਂ ਨੂੰ ਮਿਲੇ ਸਨ ਤੇ 288 ਵਿੱਚੋਂ 160 ਹਲਕਿਆਂ ਵਿੱਚ ਵਿਰੋਧੀ ਧਿਰ ਦੀ ਜਿੱਤ ਦੀ ‘ਗਾਰੰਟੀ’ ਦਿੱਤੀ ਸੀ।

Advertisement

ਰਾਊਤ ਨੇ ਦਾਅਵਾ ਕੀਤਾ, “ਸ਼ਰਦ ਪਵਾਰ ਨੇ ਕਿਹਾ ਸੀ ਕਿ ਕੁਝ ਲੋਕ ਚੋਣਾਂ ਤੋਂ ਪਹਿਲਾਂ ਉਨ੍ਹਾਂ ਮਿਲਣ ਆਏ ਸਨ। ਇਹੀ ਲੋਕ ਲੋਕ ਸਭਾ ਚੋਣਾ ਦੌਰਾਨ ਊਧਵ ਠਾਕਰੇ ਨੂੰ ਵੀ ਮਿਲੇ ਸਨ। ਅਸੀਂ ਉਨ੍ਹਾਂ ਨੂੰ ਕਿਹਾ ਸੀ ਕਿ ਅਸੀਂ ਲੋਕਤੰਤਰ ਵਿੱਚ ਯਕੀਨ ਰੱਖਦੇ ਹਾਂ ਅਤੇ ਦੇਸ਼ ਦੇ ਮਾਹੌਲ ਨੂੰ ਦੇਖਦੇ ਹੋਏ, ਅਸੀਂ ਲੋਕ ਸਭਾ ਚੋਣਾਂ ਜ਼ਰੂਰ ਜਿੱਤਾਂਗੇ।”

ਸ਼ਿਵ ਸੈਨਾ (ਊਧਵ ਬਾਲ ਠਾਕਰੇ) ਦੇ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਲੋਕਾਂ ਨੇ ਦੋ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਠਾਕਰੇ ਨਾਲ ਸੰਪਰਕ ਕੀਤਾ ਸੀ।।

ਰਾਊਤ ਮੁਤਾਬਕ, “ਅਸੀਂ ਉਨ੍ਹਾਂ ਨੁੂੰ ਕਿਹਾ ਸੀ ਕਿ ਵਿਰੋਧੀਆਂ ਨੁੂੰ ਲੋਕ ਸਭਾ ਚੋਣਾਂ ਵਿੱਚ ਵੱਡੀ ਸਫ਼ਲਤਾ ਮਿਲੀ ਹੈ ਅਤੇ ਅਸੀਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵੀ ਆਵਾਂਗੇ। ਉਨ੍ਹਾਂ ਨੇ ਸਾਨੁੂੰ ਕਿਹਾ ਕਿ 60-65 ਮੁਸ਼ਕਲ ਸੀਟਾਂ ਹਨ ਅਤੇ ਵਾਅਦਾ ਕੀਤਾ ਕਿ ਉਹ ਈਵੀਐੱਮ ਜ਼ਰੀਏ ਇਹ ਸੀਟਾਂ ਜਿਤਾ ਦੇਣਗੇ। ਹਾਲਾਂਕਿ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੁੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ।’’

ਰਾਊਤ ਨੇ ਆਖਿਆ ਕਿ ਉਨ੍ਹਾਂ ਨੇ ਸਾਨੂੰ ਸਾਫ਼ ਦੱਸਿਆ ਸੀ ਕਿ ਭਾਵੇਂ ਸਾਨੂੰ ਉਨ੍ਹਾਂ ਦੀ ਮਦਦ ਦੀ ਲੋੜ ਨਹੀਂ ਹੈ ਪਰ ਸੱਤਾ ਵਿੱਚ ਬੈਠੇ ਲੋਕਾਂ ਨੇ ਈਵੀਐਮ ਅਤੇ ਵੋਟਰ ਸੂਚੀ ਰਾਹੀਂ ਇੱਕ ਸਕੀਮ ਘੜੀ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਸਾਨੁੂੰ ਕਿਹਾ ਸੀ ਕਿ ਉਹ ਚੋਣਾਂ ਵਿੱਚ ਸਾਡੀ ਸੰਭਾਵੀ ਅਸਫਲਤਾ ਦੇ ਮੱਦੇਨਜ਼ਰ ਮਦਦ ਕਰ ਸਕਦੇ ਹਨ। ਪਰ ਅਸੀਂ ਹਮੇਸ਼ਾ ਚੋਣ ਕਮਿਸ਼ਨ ਅਤੇ ਲੋਕਤੰਤਰ ’ਤੇ ਭਰੋਸਾ ਕੀਤਾ ਹੈ। Unfortunately ਜਿਹੜੇ ਵਿਅਕਤੀਆਂ ਨੇ ਊਧਵ ਤੇ ਸ਼ਰਦ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਦੇ ਦਾਅਵਿਆਂ ਵਿੱਚ ਕੁਝ ਸੱਚਾਈ ਹੋ ਸਕਦੀ ਹੈ।’’

ਦੱਸ ਦੇਈਏ ਕਿ ਪਵਾਰ ਦੇ ਦਾਅਵਿਆਂ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ। ਪਵਾਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੋਵਾਂ ਵਿਅਕਤੀਆਂ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮਿਲਾਇਆ ਸੀ।

ਐੱਨਸੀਪੀ (SP) ਮੁਖੀ ਨੇ ਕਿਹਾ, “ਮੈਂ ਉਨ੍ਹਾਂ ਨੂੰ ਰਾਹੁਲ ਗਾਂਧੀ ਨਾਲ ਮਿਲਾਇਆ। ਗਾਂਧੀ ਨੇ ਉਨ੍ਹਾਂ ਦੋਵਾਂ ਵਿਅਕਤੀਆਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਵਿਰੋਧੀ ਧਿਰ ਨੂੰ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਅਤੇ ਸਿੱਧੇ ਲੋਕਾਂ ਕੋਲ ਜਾਣਾ ਚਾਹੀਦਾ ਹੈ।”

ਇਹ ਵੀ ਦੱਸਣਯੋਗ ਹੈ ਕਿ ਪਵਾਰ ਨੇ ਇਹ ਖੁਲਾਸਾ ਇਸ ਸਮੇਂ ਕੀਤਾ ਹੈ ਜਦੋਂ ਰਾਹੁਲ ਗਾਂਧੀ ਨੇ ਭਾਜਪਾ ਅਤੇ ਚੋਣ ਕਮਿਸ਼ਨ ਤੇ ‘ਵੋਟ ਚੋਰੀ’ ਦੇ ਇਲਜ਼ਾਮ ਲਾਏ ਹਨ।

 

Advertisement
Tags :
Assembly pollsEVMsSanjay RautUddhav Thackeray