ਏਸ਼ੀਆ ਕੱਪ ਟਰਾਫੀ ਵਿਵਾਦ ’ਚ BCCI ਨੂੰ ਇਨ੍ਹਾਂ ਦੋ ਦੇਸ਼ਾਂ ਤੋਂ ਮਿਲਿਆ ਸਮਰਥਨ; ਨਕਵੀ ਨੇ ਰੱਖੀ ਇਹ ਸ਼ਰਤ !
BCCI vs Mohsin Naqvi Asia Cup Trophy controversy: ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਵਿਵਾਦ ਜਾਰੀ ਹੈ। ਬੀਸੀਸੀਆਈ ਨੂੰ ਹੁਣ ਇਸ ਵਿਵਾਦ ਵਿੱਚ ਸ਼੍ਰੀਲੰਕਾ ਅਤੇ ਅਫਗਾਨ ਕ੍ਰਿਕਟ ਬੋਰਡਾਂ ਦਾ ਸਮਰਥਨ ਮਿਲ ਗਿਆ ਹੈ। ਇਸ ਦੇ ਬਾਵਜੂਦ, ਏਸ਼ੀਅਨ ਕ੍ਰਿਕਟ ਕੌਂਸਲ ਦੇ ਪਾਕਿਸਤਾਨੀ ਮੁਖੀ ਮੋਹਸਿਨ ਨਕਵੀ, ਪਿੱਛੇ ਹਟਣ ਲਈ ਤਿਆਰ ਨਹੀਂ ਹਨ।
ਟਰਾਫੀ ਅਜੇ ਤੱਕ ਚੈਂਪੀਅਨ ਭਾਰਤੀ ਟੀਮ ਨੂੰ ਨਹੀਂ ਸੌਂਪੀ ਗਈ ਹੈ। ਏਸੀਸੀ ਦੇ ਇੱਕ ਉੱਚ ਸੂਤਰ ਨੇ ਦੱਸਿਆ ਕਿ ਨਕਵੀ ਨੇ ਕਿਹਾ ਹੈ ਕਿ ਬੀਸੀਸੀਆਈ ਦਾ ਇੱਕ ਪ੍ਰਤੀਨਿਧੀ ਦੁਬਈ ਵਿੱਚ ਏਸੀਸੀ ਹੈੱਡਕੁਆਰਟਰ ਵਿੱਚ ਉਨ੍ਹਾਂ ਤੋਂ ਟਰਾਫੀ ਲੈ ਸਕਦਾ ਹੈ ਪਰ ਭਾਰਤੀ ਬੋਰਡ ਨੇ ਇਨਕਾਰ ਕਰ ਦਿੱਤਾ ਹੈ।
ਬੀਸੀਸੀਆਈ ਅਗਲੇ ਮਹੀਨੇ ਆਈਸੀਸੀ ਦੀ ਮੀਟਿੰਗ ਵਿੱਚ ਇਸ ਮੁੱਦੇ ਨੂੰ ਉਠਾਏਗਾ।
ਏਸੀਸੀ ਦੇ ਇੱਕ ਸੂਤਰ ਨੇ ਕਿਹਾ, “ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ, ਏਸੀਸੀ ਵਿੱਚ ਬੀਸੀਸੀਆਈ ਦੇ ਪ੍ਰਤੀਨਿਧੀ ਰਾਜੀਵ ਸ਼ੁਕਲਾ ਅਤੇ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਸਮੇਤ ਹੋਰ ਮੈਂਬਰ ਬੋਰਡਾਂ ਦੇ ਪ੍ਰਤੀਨਿਧੀਆਂ ਨੇ ਪਿਛਲੇ ਹਫ਼ਤੇ ਏਸੀਸੀ ਨੂੰ ਪੱਤਰ ਲਿਖ ਕੇ ਭਾਰਤ ਨੂੰ ਟਰਾਫੀ ਦੇਣ ਲਈ ਕਿਹਾ ਸੀ।”
ਉਨ੍ਹਾਂ ਕਿਹਾ, “ ਪਰ ਉਨ੍ਹਾਂ ਦਾ ਜਵਾਬ ਸੀ ਕਿ ਬੀਸੀਸੀਆਈ ਦੇ ਕਿਸੇ ਵਿਅਕਤੀ ਨੂੰ ਦੁਬਈ ਆ ਕੇ ਉਨ੍ਹਾਂ ਤੋਂ ਟਰਾਫੀ ਲੈਣੀ ਪਵੇਗੀ। ਇਸੇ ਕਰਕੇ ਇਸ ਮਾਮਲੇ ਵਿੱਚ ਡੈੱਡਲਾਕ ਹੈ। ਬੀਸੀਸੀਆਈ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਨਕਵੀ ਤੋਂ ਟਰਾਫੀ ਨਹੀਂ ਲੈਣਗੇ। ਹੁਣ ਇਸ ਬਾਰੇ ਫੈਸਲਾ ਆਈਸੀਸੀ ਦੀ ਮੀਟਿੰਗ ਵਿੱਚ ਲਿਆ ਜਾਵੇਗਾ।”