ਬਾਰਾਬੰਕੀ: ਚੱਲਦੀ ਬੱਸ ’ਤੇ ਦਰੱਖਤ ਡਿੱਗਣ ਕਾਰਨ ਪੰਜ ਦੀ ਮੌਤ
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਹੈਦਰਗੜ੍ਹ-ਹਰਖ ਸੜਕ ’ਤੇ ਚੱਲਦੀ ਬੱਸ ’ਤੇ ਦਰੱਖਤ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਪੰਜ ਯਾਤਰੀਆਂ ਦੀ ਮੌਤ ਹੋ ਗਈ। ਇਹ ਘਟਨਾ ਅੱਜ ਸਵੇਰੇ ਕਰੀਬ 10:30 ਵਜੇ ਵਾਪਰੀ, ਜਦੋਂ ਯੂਪੀ ਰੋਡਵੇਜ਼ ਦੀ ਬੱਸ 60 ਦੇ ਕਰੀਬ...
Advertisement
ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਹੈਦਰਗੜ੍ਹ-ਹਰਖ ਸੜਕ ’ਤੇ ਚੱਲਦੀ ਬੱਸ ’ਤੇ ਦਰੱਖਤ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਪੰਜ ਯਾਤਰੀਆਂ ਦੀ ਮੌਤ ਹੋ ਗਈ। ਇਹ ਘਟਨਾ ਅੱਜ ਸਵੇਰੇ ਕਰੀਬ 10:30 ਵਜੇ ਵਾਪਰੀ, ਜਦੋਂ ਯੂਪੀ ਰੋਡਵੇਜ਼ ਦੀ ਬੱਸ 60 ਦੇ ਕਰੀਬ ਯਾਤਰੀਆਂ ਨੂੰ ਲੈ ਕੇ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਪੁਲੀਸ ਮੁਤਾਬਕ ਜਦੋਂ ਬੱਸ ਹਰਖ ਪਿੰਡ ਨੇੜੇ ਪਹੁੰਚੀ ਤਾਂ ਭਾਰੀ ਮੀਂਹ ਕਾਰਨ ਇੱਕ ਦਰੱਖਤ ਅਚਾਨਕ ਉਸ ’ਤੇ ਡਿੱਗ ਗਿਆ। ਜ਼ਿਲ੍ਹੇ ਦੇ ਚੀਫ ਮੈਡੀਕਲ ਅਫਸਰ ਅਵਧੇਸ਼ ਕੁਮਾਰ ਨੇ ਦੱਸਿਆ ਕਿ ਛੇ ਗੰਭੀਰ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ’ਚੋਂ ਚਾਰ ਔਰਤਾਂ ਅਤੇ ਬੱਸ ਦੇ ਡਰਾਈਵਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਇੱਕ ਹੋਰ ਜ਼ਖ਼ਮੀ ਦਾ ਇਲਾਜ ਚੱਲ ਰਿਹਾ ਹੈ।
Advertisement
Advertisement