ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਲਤੀ ਫ਼ੈਸਲੇ ਤੱਕ ਮੁਲਤਵੀ ਰਹੇਗਾ ਬਾਂਕੇ ਬਿਹਾਰੀ ਟਰੱਸਟ ਆਰਡੀਨੈਂਸ

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਬਾਂਕੇ ਬਿਹਾਰੀ ਮੰਦਰ ਟਰੱਸਟ ਆਰਡੀਨੈਂਸ, ਜਿਸ ਤਹਿਤ ਇਸ ਧਾਰਮਿਕ ਸਥਾਨ ਦਾ ਪ੍ਰਸ਼ਾਸਨਿਕ ਕੰਟਰੋਲ ਸੂਬਾ ਸਰਕਾਰ ਅਧੀਨ ਹੈ, ਉਦੋਂ ਤੱਕ ਮੁਲਤਵੀ ਰਹੇਗਾ, ਜਦੋਂ ਤੱਕ ਹਾਈ ਕੋਰਟ ਇਸ ਦੀ ਵੈਧਤਾ ਬਾਰੇ ਫ਼ੈਸਲਾ...
Advertisement

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਬਾਂਕੇ ਬਿਹਾਰੀ ਮੰਦਰ ਟਰੱਸਟ ਆਰਡੀਨੈਂਸ, ਜਿਸ ਤਹਿਤ ਇਸ ਧਾਰਮਿਕ ਸਥਾਨ ਦਾ ਪ੍ਰਸ਼ਾਸਨਿਕ ਕੰਟਰੋਲ ਸੂਬਾ ਸਰਕਾਰ ਅਧੀਨ ਹੈ, ਉਦੋਂ ਤੱਕ ਮੁਲਤਵੀ ਰਹੇਗਾ, ਜਦੋਂ ਤੱਕ ਹਾਈ ਕੋਰਟ ਇਸ ਦੀ ਵੈਧਤਾ ਬਾਰੇ ਫ਼ੈਸਲਾ ਨਹੀਂ ਲੈਂਦੀ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਦੀ ਬੈਂਚ ਨੇ ਸੂਬਾ ਸਰਕਾਰ ਦੀ ਯੋਜਨਾ ਨੂੰ ਮਨਜ਼ੂਰੀ ਦੇਣ ਵਾਲੇ 15 ਮਈ ਦੇ ਹੁਕਮ ਨੂੰ ਵਾਪਸ ਲੈਣ ਵਾਲੀਆਂ ਪਟੀਸ਼ਨਾਂ ’ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ।

Advertisement
Advertisement