ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੈਂਕ ਧੋਖਾਧੜੀ: ਈਡੀ ਵੱਲੋਂ ਪਹਿਲੀ ਵਾਰ ਅੰਡੇਮਾਨ ਨਿਕੋਬਾਰ ’ਚ ਛਾਪੇ

ਸਾਬਕਾ ਕਾਂਗਰਸੀ ਅੈੱਮਪੀ ਨਾਲ ਜੁਡ਼ਿਅਾ ਹੈ ਮਾਮਲਾ
Advertisement

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਸਾਬਕਾ ਕਾਂਗਰਸੀ ਐੱਮਪੀ ਨਾਲ ਸਬੰਧਤ ਕਥਿਤ ਸਹਿਕਾਰੀ ਬੈਂਕ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੌਰਾਨ ਅੱਜ ਪਹਿਲੀ ਵਾਰ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ

ਕੇਂਦਰੀ ਜਾਂਚ ਏਜੰਸੀ ਨੇ ਪੀਐੱਮਐੱਲਏ ਤਹਿਤ ਪੋਰਟ ਬਲੇਅਰ ਤੇ ਇਸਦੀਆਂ ਆਸ-ਪਾਸ ਦੀਆਂ ਨੌਂ ਥਾਵਾਂ ਅਤੇ ਕੋਲਕਾਤਾ ਵਿੱਚ ਦੋ ਥਾਵਾਂ ’ਤੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਏਜੰਸੀ ਨੇ ਬੰਗਾਲ ਦੀ ਖਾੜੀ ਵਿੱਚ ਸਥਿਤ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਛਾਪੇ ਮਾਰੇ।

Advertisement

ਇਹ ਮਾਮਲਾ ਅੰਡੇਮਾਨ ਨਿਕੋਬਾਰ ਸਟੇਟ ਕੋ-ਆਪਰੇਟਿਵ ਬੈਂਕ (ਏਐੱਨਐੱਸਸੀਬੀ) ਤੇ ਇਸ ਦੇ ਸਾਬਕਾ ਉਪ ਚੇਅਰਮੈਨ ਕੁਲਦੀਪ ਰਾਏ ਸ਼ਰਮਾ ਨਾਲ ਸਬੰਧਤ ਹੈ। ਕਾਂਗਰਸੀ ਆਗੂ ਸ਼ਰਮਾ (57) ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸਾਬਕਾ ਐੱਮਪੀ (2019-24) ਹਨ। ਅੰਡੇਮਾਨ ਤੇ ਨਿਕੋਬਾਰ ਪੁਲੀਸ ਨੇ ਮਾਮਲੇ ਦੀ ਜਾਂਚ ਦੇ ਸਬੰਧ ’ਚ ਉਨ੍ਹਾਂ ਨੂੰ ਸਥਾਨਕ ਹਸਪਤਾਲ ਤੋਂ ਗ੍ਰਿਫ਼ਤਾਰ ਕੀਤਾ ਸੀ। ਪੋਰਟ ਬਲੇਅਰ ਸਥਿਤ ਅਦਾਲਤ ਨੇ ਉਨ੍ਹਾਂ ਨੂੰ 29 ਜੁਲਾਈ ਨੂੰ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ।

ਏਜੰਸੀ ਨੂੰ ਮਿਲੇ ਦਸਤਾਵੇਜ਼ਾਂ ਤੋਂ ਬੇਨਿਯਮੀਆਂ ਦੇ ਖੁਲਾਸੇ

ਮਨੀ ਲਾਂਡਰਿੰਗ ਦਾ ਇਹ ਮਾਮਲਾ ਅੰਡੇਮਾਨ ਨਿਕੋਬਾਰ ਪੁਲੀਸ ਦੀ ਅਪਰਾਧ ਤੇ ਆਰਥਿਕ ਅਪਰਾਧ ਸ਼ਾਖਾ ਦੀ 15 ਮਈ ਨੂੰ ਦਰਜ ਐੱਫਆਈਆਰ ਨਾਲ ਸਬੰਧਤ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਏਜੰਸੀ ਨੂੰ ਕੁਝ ਦਸਤਾਵੇਜ਼ ਮਿਲੇ ਹਨ ਜੋ ਬੈਂਕ ਵੱਲੋਂ ਲੋਨ ਦੇਣ ਲਈ ਵੱਡੇ ਪੱਧਰ ’ਤੇ ਬੇਨਿਯਮੀਆਂ ਨੂੰ ਉਜਾਗਰ ਕਰਦੇ ਹਨ। ਸੂਤਰਾਂ ਮੁਤਾਬਕ ਸ਼ਰਮਾ ਦੀ ਭੂਮਿਕਾ ਵੀ ਈਡੀ ਦੀ ਜਾਂਚ ਦੇ ਦਾਇਰੇ ’ਚ ਹੈ।

Advertisement