ਬੈਂਕ ਧੋਖਾਧੜੀ: ਧੀਰਜ ਵਧਾਵਨ ਦੀ ਜ਼ਮਾਨਤ ਅਰਜ਼ੀ ਰੱਦ
                    ਮੁੰਬਈ, 17 ਜੁਲਾਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਯੈੱਸ਼ ਬੈਂਕ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੀਐੱਚਐੱਫਐੱਲ ਦੇ ਪ੍ਰੋਮੋਟਰਾਂ ਵਿੱਚੋਂ ਇੱਕ ਧੀਰਜ ਵਧਾਵਨ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੇ ਹਸਪਤਾਲ...
                
        
        
    
                 Advertisement 
                
 
            
        ਮੁੰਬਈ, 17 ਜੁਲਾਈ
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਯੈੱਸ਼ ਬੈਂਕ ਨਾਲ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੀਐੱਚਐੱਫਐੱਲ ਦੇ ਪ੍ਰੋਮੋਟਰਾਂ ਵਿੱਚੋਂ ਇੱਕ ਧੀਰਜ ਵਧਾਵਨ ਨੂੰ ਮੈਡੀਕਲ ਆਧਾਰ ’ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਮੁਹੱਈਆ ਕਰਵਾਈ ਗਈ ਪੁਲੀਸ ਸੁਰੱਖਿਆ ਦੇ 24 ਲੱਖ ਰੁਪਏ ਅਦਾ ਨਹੀਂ ਕੀਤੇ। ਅਦਾਲਤ ਨੇ ਇਸ ਸਬੰਧੀ ਆਦੇਸ਼ 14 ਜੁਲਾਈ ਨੂੰ ਜਾਰੀ ਕੀਤਾ ਸੀ। ਇਸ ਦੇ ਵੇਰਵੇ ਅੱਜ ਮੁਹੱਈਆ ਕਰਵਾਏ ਗਏ ਹਨ। ਸੀਬੀਆਈ ਦੇ ਵਿਸ਼ੇਸ਼ ਜੱਜ ਐੱਮ ਜੀ ਦੇਸ਼ਪਾਂਡੇ ਨੇ ਕਿਹਾ ਕਿ ਪੁਲੀਸ ਨੇ ਇਸ ਰਕਮ ਦੀ ਰਿਕਵਰੀ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਵਧਾਵਨ ਨੇ ਆਪਣੀ ਅਰਜ਼ੀ ਵਿੱਚ ਦਿਲ ਦੀ ਗੰਭੀਰ ਬਿਮਾਰੀਆਂ ਹੋਣ ਦਾ ਹਵਾਲਾ ਦਿੰਦਿਆਂ ਮੈਡੀਕਲ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਜੱਜ ਨੇ ਕਿਹਾ ਕਿ ਜਿਸ ਬਿਮਾਰੀ ਦੇ ਆਧਾਰ ’ਤੇ ਮੈਡੀਕਲ ਜ਼ਮਾਨਤ ਮੰਗੀ ਗਈ ਹੈ, ਉਸ ਵਾਸਤੇ ਹਸਪਤਾਲ ਵਿੱਚ ਲੰਮਾ ਸਮਾਂ ਭਰਤੀ ਹੋਣ ਜਾਂ ਅੰਤਰਿਮ ਜ਼ਮਾਨਤ ਦੀ ਲੋੜ ਨਹੀਂ ਹੈ। -ਪੀਟੀਆਈ
                 Advertisement 
                
 
            
        
                 Advertisement 
                
 
            
        