ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਮਵੀਰ ਚੱਕਰ ਪ੍ਰਾਪਤ ਬਾਨਾ ਸਿੰਘ ਹਸਪਤਾਲ ਦਾਖ਼ਲ

ਸਿਆਚਿਨ ਚੋਟੀ ’ਤੇ ਪਾਕਿ ਤੋਂ ਅਹਿਮ ਚੌਕੀ ਜਿੱਤਣ ਵਾਲੇ ਆਨਰੇਰੀ ਕੈਪਟਨ ਦਾ ਫੌਜ ਮੁਖੀ ਨੇ ਹਾਲ-ਚਾਲ ਪੁੱਛਿਆ
ਦਿੱਲੀ ਦੇ ਹਸਪਤਾਲ ’ਚ ਪਰਮਵੀਰ ਚੱਕਰ ਜੇਤੂ ਬਾਨਾ ਸਿੰਘ ਦਾ ਹਾਲ-ਚਾਲ ਪੁੱਛਦੇ ਹੋਏ ਚੀਫ਼ ਆਫ਼ ਆਰਮੀ ਸਟਾਫ ਜਨਰਲ ਉਪੇਂਦਰ ਦਿਵੇਦੀ। -ਫੋਟੋ: ਏਐੱਨਆਈ
Advertisement

ਅਜੈ ਬੈਨਰਜੀ

ਨਵੀਂ ਦਿੱਲੀ, 13 ਨਵੰਬਰ

Advertisement

ਸਿਆਚਿਨ ਚੋਟੀ ’ਤੇ ਪਾਕਿਸਤਾਨ ਨੂੰ ਅਹਿਮ ਚੌਕੀ ’ਤੇ ਮਾਤ ਦੇਣ ਵਾਲੇ ਆਨਰੇਰੀ ਕੈਪਟਨ ਪਰਮਵੀਰ ਚੱਕਰ ਪ੍ਰਾਪਤ ਬਾਨਾ ਸਿੰਘ ਦੀ ਤਬੀਅਤ ਨਾਸਾਜ਼ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਛਾਉਣੀ ’ਚ ਆਰਮੀ ਰਿਸਰਚ ਅਤੇ ਰੈਫਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਹਸਪਤਾਲ ਦਾ ਦੌਰਾ ਕਰਕੇ ਆਨਰੇਰੀ ਕੈਪਟਨ ਬਾਨਾ ਸਿੰਘ ਦਾ ਹਾਲ-ਚਾਲ ਪੁੱਛਿਆ। ਪਰਮਵੀਰ ਚੱਕਰ ਜੇਤੂ ਬਾਨਾ ਸਿੰਘ ਦਾ ਨਾਮ ਫੌਜੀ ਹਲਕਿਆਂ ’ਚ ਜੋਸ਼-ਖਰੋਸ਼ੋ ਨਾਲ ਲਿਆ ਜਾਂਦਾ ਹੈ। ਜੰਮੂ ਕਸ਼ਮੀਰ ਦੇ ਰਣਬੀਰ ਸਿੰਘ ਪੁਰਾ ਦੇ ਵਸਨੀਕ ਬਾਨਾ ਸਿੰਘ ਇਸ ਸਮੇਂ 75 ਵਰ੍ਹਿਆਂ ਦੇ ਹਨ। ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ 8ਵੀਂ ਬਟਾਲੀਅਨ ’ਚ ਤਤਕਾਲੀ ਨਾਇਬ ਸੂਬੇਦਾਰ ਬਾਨਾ ਸਿੰਘ ਨੂੰ ਸਿਆਚਿਨ ਗਲੇਸ਼ੀਅਰ ’ਤੇ ਅਹਿਮ ਚੌਕੀ ਤੋਂ ਪਾਕਿਸਤਾਨੀ ਫੌਜ ਦੇ ਕਬਜ਼ੇ ਨੂੰ ਹਟਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ। ਸਿਆਚਨ ਦੀ 21,153 ਫੁੱਟ ਉੱਚੀ ਚੋਟੀ ’ਤੇ ਪਾਕਿਸਤਾਨ ਆਪਣੀ ਚੌਕੀ ਰਾਹੀਂ ਭਾਰਤੀ ਫੌਜ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਿਹਾ ਸੀ। ਰੱਖਿਆ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਨਾਇਬ ਸੂਬੇਦਾਰ ਬਾਨਾ ਸਿੰਘ ਨੇ ਜੂਨ 1987 ’ਚ ਬਣਾਈ ਗਈ ਟਾਸਕ ਫੋਰਸ ’ਚ ਸ਼ਾਮਲ ਹੋਣ ਲਈ ਖੁਦ ਹੀ ਪੇਸ਼ਕਸ਼ ਕੀਤੀ ਸੀ। ਚੌਕੀ ’ਤੇ ਕਬਜ਼ਾ ਕਰਨ ਮਗਰੋਂ ਭਾਰਤੀ ਫੌਜ ਨੇ ਚੋਟੀ ਦਾ ਨਾਮ ‘ਬਾਨਾ ਟੌਪ’ ਰੱਖ ਦਿੱਤਾ ਸੀ।

Advertisement