ਬਦਰੀਨਾਥ ਦੇ ਕਿਵਾੜ 25 ਨਵੰਬਰ ਨੂੰ ਹੋਣਗੇ ਬੰਦ
ਚਾਰਧਾਮ ਤੀਰਥ ਅਸਥਾਨਾਂ ਵਿੱਚੋਂ ਇੱਕ ਬਦਰੀਨਾਥ ਦੇ ਕਿਵਾੜ 25 ਨਵੰਬਰ ਨੂੰ ਸਰਦੀਆਂ ਲਈ ਬੰਦ ਰਹਿਣਗੇ। ਪੁਜਾਰੀਆਂ ਨੇ ਦਸਹਿਰੇ ਮੌਕੇ ਪੂਜਾ ਕਰਨ ਤੋਂ ਬਾਅਦ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਮੰਦਰ ਦੇ ਕਿਵਾੜ ਬੰਦ ਕਰਨ ਦਾ ਸਮਾਂ ਨਿਰਧਾਰਤ ਕੀਤਾ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ...
Advertisement
ਚਾਰਧਾਮ ਤੀਰਥ ਅਸਥਾਨਾਂ ਵਿੱਚੋਂ ਇੱਕ ਬਦਰੀਨਾਥ ਦੇ ਕਿਵਾੜ 25 ਨਵੰਬਰ ਨੂੰ ਸਰਦੀਆਂ ਲਈ ਬੰਦ ਰਹਿਣਗੇ। ਪੁਜਾਰੀਆਂ ਨੇ ਦਸਹਿਰੇ ਮੌਕੇ ਪੂਜਾ ਕਰਨ ਤੋਂ ਬਾਅਦ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਮੰਦਰ ਦੇ ਕਿਵਾੜ ਬੰਦ ਕਰਨ ਦਾ ਸਮਾਂ ਨਿਰਧਾਰਤ ਕੀਤਾ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪੀ.ਆਰ.ਓ. ਡਾ. ਹਰੀਸ਼ ਗੌੜ ਨੇ ਕਿਹਾ ਕਿ 25 ਨਵੰਬਰ ਨੂੰ ਬਾਅਦ ਦੁਪਹਿਰ 2.56 ਵਜੇ ਸਰਦੀਆਂ ਦੇ ਮੌਸਮ ਲਈ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਕੇਦਾਰਨਾਥ ਧਾਮ ਅਤੇ ਯਮਨੋਤਰੀ ਧਾਮ ਦੇ ਕਿਵਾੜ 23 ਅਕਤੂਬਰ ਨੂੰ ਬੰਦ ਕਰ ਦਿੱਤੇ ਜਾਣਗੇ, ਜਦੋਂ ਕਿ ਦੀਵਾਲੀ ਤੋਂ ਅਗਲੇ ਦਿਨ ਗੰਗੋਤਰੀ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇੱਥੇ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਹੁੰਦੀ ਹੈ, ਜਿਸ ਕਾਰਨ ਉੱਚੇ ਹਿਮਾਲਿਆਈ ਖੇਤਰ ਵਿੱਚ ਸਥਿਤ ਚਾਰਧਾਮ ਦੇ ਕਿਵਾੜ ਹਰ ਸਾਲ ਅਕਤੂਬਰ ਤੋਂ ਨਵੰਬਰ ਤੱਕ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਅਪਰੈਲ-ਮਈ ਵਿੱਚ ਮੁੜ ਖੋਲ੍ਹਿਆ ਜਾਂਦਾ ਹੈ। -ਪੀਟੀਆਈ
Advertisement
Advertisement