Azam Khan News: ਦੋ ਸਾਲ ਬਾਅਦ ਸੀਤਾਪੁਰ ਜੇਲ੍ਹ ਤੋਂ ਰਿਹਾ ਹੋਏ ਆਜ਼ਮ ਖਾਨ;ਸਮਰਥਕਾਂ ਵਿੱਚ ਭਾਰੀ ਉਤਸ਼ਾਹ
Azam Khan : ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਆਜ਼ਮ ਖਾਂ ਦੀ ਰਿਹਾਈ ’ਤੇ ਜਤਾਈ ਖੁਸ਼ੀ ; ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ
Advertisement
Azam Khan News: ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਮੁੱਖ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਮੁਹੰਮਦ ਆਜ਼ਮ ਖਾਂ ਨੂੰ ਲਗਭਗ ਦੋ ਸਾਲ ਬਾਅਦ ਸੀਤਾਪੁਰ ਜੇਲ੍ਹ ਤੋਂ ਜਮਾਨਤ ’ਤੇ ਰਿਹਾ ਕਰ ਦਿੱਤਾ ਗਿਆ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਆਜ਼ਮ ਖਾਂ ਦੀ ਰਿਹਾਈ ’ਤੇ ਖੁਸ਼ੀ ਜਤਾਈ ਅਤੇ ਵਾਅਦਾ ਕੀਤਾ ਕਿ ਜੇ ਸਪਾ ਸੱਤਾ ਵਿੱਚ ਆਏਗੀ ਤਾਂ ਆਜ਼ਮ ਖਾਂ ਖਿਲਾਫ਼ ਲੱਗੇ ਸਾਰੇ ‘ਝੂਠੇ ਮਾਮਲੇ’ ਵਾਪਸ ਲਏ ਜਾਣਗੇ।
ਜੇਲ੍ਹ ਦੇ ਬਾਹਰ ਸਪਾ ਦੇ ਵਰਕਰ ਅਤੇ ਉਨ੍ਹਾਂ ਦੇ ਸਮਰਥਕ ਵੱਡੇ ਪੱਧਰ ’ਤੇ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਅਤੇ ਪੁੁਲੀਸ ਫੋਰਸ ਤਾਇਨਾਤ ਕੀਤੀ ਗਈ।
Advertisement
ਰਿਹਾਈ ਤੋਂ ਬਾਅਦ ਆਜ਼ਮ ਖਾਂ ਨੇ ਕਿਹਾ, “ਜਿਸ ਨੇ ਵੀ ਮੇਰੇ ਲਈ ਦੁਆ ਕੀਤੀ, ਉਹਨਾਂ ਦਾ ਧੰਨਵਾਦ। ”
ਦੱਸ ਦਈਏ ਕਿ ਆਜ਼ਮ ਖਾਨ ਵਿਰੁੱਧ ਕੁੱਲ 104 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 93 ਰਾਮਪੁਰ ਵਿੱਚ ਹਨ। ਉਨ੍ਹਾਂ ਸਾਰਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।
Advertisement