ਆਯੂਸ਼ਮਾਨ ਭਾਰਤ ਕ੍ਰਾਂਤੀਕਾਰੀ ਯੋਜਨਾ ਸਾਬਤ ਹੋਈ: ਮੋਦੀ
ਲਾਭਪਾਤਰੀਆਂ ਲਈ ਵਿੱਤੀ ਸੁਰੱਖਿਆ ਤੇ ਸਨਮਾਨ ਯਕੀਨੀ ਹੋਣ ਦਾ ਦਾਅਵਾ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 2018 ’ਚ ਅੱਜ ਹੀ ਦੇ ਦਿਨ ਸ਼ੁਰੂ ਕੀਤੀ ਗਈ ਆਯੂਸ਼ਮਾਨ ਯੋਜਨਾ ਜਨਤਕ ਸਿਹਤ ਸੇਵਾ ਦੇ ਖੇਤਰ ’ਚ ਕ੍ਰਾਂਤੀਕਾਰੀ ਸਾਬਤ ਹੋਈ ਹੈ ਅਤੇ ਇਸ ਦੇ ਲਾਭਪਾਤਰੀਆਂ ਲਈ ਵਿੱਤੀ ਸੁਰੱਖਿਆ ਤੇ ਸਨਮਾਨ ਯਕੀਨੀ ਹੋਇਆ ਹੈ। ਇਸ ਮੈਡੀਕਲ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦੀ ਸਾਲਾਨਾ ਸਿਹਤ ਸਹੂਲਤ ਦਿੱਤੀ ਜਾਂਦੀ ਹੈ ਅਤੇ ਗਰੀਬ ਤੇ 70 ਸਾਲ ਵੱਧ ਉਮਰ ਦੇ ਸਾਰੇ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ।
ਮੋਦੀ ਨੇ ਐਕਸ ’ਤੇ ਕਿਹਾ, ‘ਅੱਜ ਆਯੂਸ਼ਮਾਨ ਭਾਰਤ ਦੇ ਸੱਤ ਸਾਲ ਪੂਰੇ ਹੋ ਗਏ ਹਨ। ਇਹ ਇੱਕ ਅਜਿਹੀ ਪਹਿਲ ਸੀ ਜਿਸ ’ਚ ਭਵਿੱਖ ਦੀਆਂ ਲੋੜਾਂ ਦਾ ਅਨੁਮਾਨ ਲਗਾ ਕੇ ਲੋਕਾਂ ਲਈ ਉੱਚ ਗੁਣਵੱਤਾ ਦੇ ਨਾਲ ਨਾਲ ਕਿਫਾਇਤੀ ਸਿਹਤ ਸੇਵਾ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਇਸ ਦੀ ਬਦੌਲਤ ਭਾਰਤ ਜਨਤਕ ਸਿਹਤ ਸੇਵਾ ’ਚ ਕ੍ਰਾਂਤੀ ਦੇਖ ਰਿਹਾ ਹੈ। ਇਸ ਨੇ ਵਿੱਤੀ ਸੁਰੱਖਿਆ ਤੇ ਸਨਮਾਨ ਯਕੀਨੀ ਬਣਾਇਆ ਹੈ।’
Advertisement
ਉਨ੍ਹਾਂ ਅੱਗੇ ਕਿਹਾ, ‘ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਪੈਮਾਨਾ, ਹਮਦਰਦੀ ਤੇ ਤਕਨੀਕ ਮਨੁੱਖੀ ਸ਼ਕਤੀਕਰਨ ਨੂੰ ਅੱਗੇ ਵਧਾ ਸਕਦੇ ਹਨ।’ ਮੋਦੀ ਨੇ ਇੱਕ ਅਧਿਕਾਰਤ ‘ਐਕਸ’ ਹੈਂਡਲ ਟੈਗ ਕੀਤਾ ਹੈ ਜਿਸ ਨੇ ਇੱਕ ਪੋਸਟ ’ਚ ਦੱਸਿਆ ਹੈ ਕਿ ਸਰਕਾਰ ਦੀ ਇਸ ਪ੍ਰਮੁੱਖ ਲੋਕ ਭਲਾਈ ਪਹਿਲ ’ਚ 55 ਕਰੋੜ ਤੋਂ ਵੱਧ ਨਾਗਰਿਕ ਸ਼ਾਮਲ ਹਨ ਤੇ ਇਹ ‘ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ’ ਹੈ।
Advertisement