ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Ayodhya Ram temple: ਰਾਮ ਮੰਦਰ ’ਚ ਸਭ ਮੁੱਖ ਉਸਾਰੀਆਂ ਜੁਲਾਈ ਤੱਕ ਹੋਣਗੀਆਂ ਮੁਕੰਮਲ: ਮੰਦਰ ਉਸਾਰੀ ਪੈਨਲ ਦੇ ਮੁਖੀ

All major construction work in Ram temple to be completed by July-end: Temple panel chief
Advertisement

ਅਯੁੱਧਿਆ, 28 ਜੂਨ

ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ (Chairman of the Ram Temple Construction Committee Nripendra Mishra) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਥੇ ਰਾਮ ਮੰਦਰ ਦੀ ਉਸਾਰੀ ਆਪਣੇ ਅੰਤਿਮ ਪੜਾਅ ਵਿੱਚ ਹੈ ਅਤੇ ਇਸ ਦੀ ਉਸਾਰੀ ਦੇ ਸਾਰੇ ਵੱਡੇ ਕੰਮ ਜੁਲਾਈ ਦੇ ਅਖ਼ੀਰ ਤੱਕ ਪੂਰੇ ਹੋਣ ਦੀ ਉਮੀਦ ਹੈ।

Advertisement

ਮਿਸ਼ਰਾ ਨੇ ਕਿਹਾ ਕਿ ਮੰਦਰ ਅਤੇ ਇਸ ਦੇ ਘੇਰੇ ਲਈ ਲੋੜੀਂਦੇ 14 ਲੱਖ ਘਣ ਫੁੱਟ ਬੰਸੀ ਪਹਾੜਪੁਰ ਪੱਥਰ ਵਿੱਚੋਂ 13 ਲੱਖ ਘਣ ਫੁੱਟ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਮ ਕਥਾ ਨੂੰ ਦਰਸਾਉਂਦੇ ਕੰਧ-ਚਿੱਤਰ ਮੰਦਰ ਦੇ ਲਗਭਗ 800 ਫੁੱਟ ਲੰਬੇ ਹੇਠਲੇ ਪਲਿੰਥ ਦੇ 500 ਫੁੱਟ 'ਤੇ ਪੂਰੇ ਹੋ ਚੁੱਕੇ ਹਨ। ਆਲੇ ਦੁਆਲੇ ਦੇ ਘੇਰੇ ਵਿੱਚ, ਯੋਜਨਾਬੱਧ ਕਾਂਸੇ ਦੇ 80 ਕੰਧ-ਚਿੱਤਰਾਂ ਵਿੱਚੋਂ 45 ਸਥਾਪਤ ਕੀਤੇ ਗਏ ਹਨ।

ਉਨ੍ਹਾਂ ਕਿਹਾ, "ਭਾਰਤ ਵਿੱਚ ਪਹਿਲੀ ਵਾਰ ਕਿਸੇ ਵੀ ਮੰਦਰ ਦੀਆਂ ਖਿੜਕੀਆਂ ਵਿੱਚ ਟਾਈਟੇਨੀਅਮ ਧਾਤ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਵਿਲੱਖਣ ਹੈ।" ਉਨ੍ਹਾਂ ਕਿਹਾ ਕਿ ਇਹ ਧਾਤ ਬਹੁਤ ਹੰਢਣਸਾਰ ਹੈ, ਜੋ ਉਨ੍ਹਾਂ ਦੇ ਦਾਅਵੇ ਮੁਤਾਬਕ 1,000 ਸਾਲਾਂ ਤੋਂ ਵੱਧ ਚੱਲਦੀ ਹੈ। ਉਨ੍ਹਾਂ ਦੁਹਰਾਇਆ ਕਿ ਰਾਮ ਮੰਦਰ ਨਿਰਮਾਣ ਕਮੇਟੀ ਨੂੰ ਉਮੀਦ ਹੈ ਕਿ ਸਾਰੇ ਵੱਡੇ ਨਿਰਮਾਣ ਕਾਰਜ ਜੁਲਾਈ ਦੇ ਅੰਤ ਤੱਕ ਪੂਰੇ ਹੋ ਜਾਣਗੇ। -ਪੀਟੀਆਈ

Advertisement
Show comments