ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ਭਰ ਵਿੱਚ ਵੋਟਰ ਸੂਚੀ ਤਸਦੀਕ ਦੀਆਂ ਤਿਆਰੀਆਂ; ਪਹਿਲੇ ਪੜਾਅ ਵਿੱਚ ਹੋਣਗੇ ਚੋਣ ਸੂਬੇ

ਮੁਹਿੰਮ ਪਹਿਲਾਂ ਉਨ੍ਹਾਂ ਸੂਬਿਆਂ ਵਿੱਚ ਸ਼ੁਰੂ ਹੋ ਸਕਦੀ ਹੈ ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ: ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ।
Advertisement

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (Special Intensive Revision -SIR) ਦੇਸ਼ ਭਰ ਵਿੱਚ ਕਈ ਪੜਾਵਾਂ ਵਿੱਚ ਕੀਤੀ ਜਾਵੇਗੀ।

ਇਹ ਮੁਹਿੰਮ ਪਹਿਲਾਂ ਉਨ੍ਹਾਂ ਸੂਬਿਆਂ ਵਿੱਚ ਸ਼ੁਰੂ ਹੋ ਸਕਦੀ ਹੈ ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਸੂਬਿਆਂ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਜਾਂ ਹੋਣ ਵਾਲੀਆਂ ਹਨ, ਉੱਥੇ ਇਹ ਮੁਹਿੰਮ ਨਹੀਂ ਚਲਾਈ ਜਾਵੇਗੀ ਕਿਉਂਕਿ ਉਥੇ ਚੋਣ ਅਧਿਕਾਰੀ ਹੋਰ ਕੰਮਾਂ ਵਿੱਚ ਮਸਰੂਫ਼ ਹਨ।

ਅਸਾਮ, ਕੇਰਲ, ਪੁਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ 2026 ਵਿੱਚ ਹੋਣੀਆਂ ਹਨ। ਇਨ੍ਹਾਂ ਦੇ ਨਾਲ ਹੋਰ ਕੁਝ ਸੂਬੇ ਵੀ ਪਹਿਲੇ ਪੜਾਅ ਵਿੱਚ ਸ਼ਾਮਲ ਹੋ ਸਕਦੇ ਹਨ।

ਬਿਹਾਰ ਵਿੱਚ ਵੋਟਰ ਲਿਸਟ ਦੀ ਜਾਂਚ ਖਤਮ ਹੋ ਚੁਕੀ ਹੈ ਅਤੇ 7.42 ਕਰੋੜ ਵੋਟਾਂ ਵਾਲੀ ਅੰਤਿਮ ਸੂਚੀ 30 ਸਤੰਬਰ ਨੂੰ ਜਾਰੀ ਕਰ ਦਿੱਤੀ ਗਈ ਸੀ।

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ ਕਿ ਸਾਰੇ ਸੂਬਿਆਂ ਵਿੱਚ ਵੋਟਰ ਸੂਚੀਆਂ ਦੀ ਐਸਆਈਆਰ ਸ਼ੁਰੂ ਕਰਨ ਲਈ ਕੰਮ ਚੱਲ ਰਿਹਾ ਹੈ ਅਤੇ ਇਸ ਬਾਰੇ ਅੰਤਿਮ ਫੈਸਲਾ ਚੋਣ ਕਮਿਸ਼ਨ ਵੱਲੋਂ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ 24 ਜੂਨ ਨੂੰ ਬਿਹਾਰ ਐਸਆਈਆਰ ਨੂੰ ਸ਼ੁਰੂ ਕਰਦੇ ਹੋਏ ਇੱਕ ਪੂਰੇ ਭਾਰਤ ਵਿੱਚ ਐਸਆਈਆਰ ਲਈ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ।

 

Advertisement
Tags :
All-India SIRElection Comission of IndiaGiyanesh KumarPunjabi TribunePunjabi Tribune Latest NewsPunjabi Tribune NewsSpecial Intensive Revision - SIRਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments