ਫ਼ੌਜ ਨੇ ਡੋਡਾ ਵਿੱਚ ਬਰਫ਼ੀਲੇ ਤੂਫ਼ਾਨ ’ਚ ਫਸੇ 25 ਕਬਾਇਲੀ ਬਚਾਏ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚ ਇਲਾਕਿਆਂ ਵਿੱਚ ਬਰਫ਼ੀਲੇ ਤੂਫ਼ਾਨ ਵਿੱਚ ਆਪਣੇ ਪਸ਼ੂਆਂ ਨਾਲ ਫਸੇ ਬਕਰਵਾਲ ਭਾਈਚਾਰੇ ਦੇ 25 ਲੋਕਾਂ ਨੂੰ ਫ਼ੌਜੀ ਜਵਾਨਾਂ ਨੇ ਬਚਾਇਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਕਬਾਇਲੀ ਪਰਿਵਾਰ ਕਿਸ਼ਤਵਾੜ ਦੇ ਪਡੇਰ, ਮਰਵਾਹ, ਦੱਛਨ...
Advertisement
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਉੱਚ ਇਲਾਕਿਆਂ ਵਿੱਚ ਬਰਫ਼ੀਲੇ ਤੂਫ਼ਾਨ ਵਿੱਚ ਆਪਣੇ ਪਸ਼ੂਆਂ ਨਾਲ ਫਸੇ ਬਕਰਵਾਲ ਭਾਈਚਾਰੇ ਦੇ 25 ਲੋਕਾਂ ਨੂੰ ਫ਼ੌਜੀ ਜਵਾਨਾਂ ਨੇ ਬਚਾਇਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਕਬਾਇਲੀ ਪਰਿਵਾਰ ਕਿਸ਼ਤਵਾੜ ਦੇ ਪਡੇਰ, ਮਰਵਾਹ, ਦੱਛਨ ਅਤੇ ਵਾਰਵਾਨ ਇਲਾਕਿਆਂ ਦੇ ਉੱਚੇ ਮੈਦਾਨਾਂ ਵਿੱਚੋਂ ਭੱਦਰਵਾਹ ਹੁੰਦੇ ਹੋਏ ਕਠੂਆ, ਜੰਮੂ ਤੇ ਸਾਂਬਾ ਜ਼ਿਲ੍ਹਿਆਂ ਵੱਲ ਆਪਣੇ ਰਵਾਇਤੀ ਪਰਵਾਸ ਕਰ ਰਹੇ ਸਨ ਕਿ ਇਸ ਦੌਰਾਨ ਉਹ ਬੇਮੌਸਮੀ ਬਰਫ਼ਬਾਰੀ ਵਿੱਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਕਈ ਪਰਿਵਾਰ ਸੁਰੱਖਿਅਤ ਥਾਵਾਂ ’ਤੇ ਪੁੱਜਣ ’ਚ ਕਾਮਯਾਬ ਰਹੇ ਪਰ ਕੁਝ ਲੋਕ ਪਦਰੀ ਗਲੀ, ਸਤਲਾਡ, ਬਿੱਡੀ ਗਲੀ ਤੇ ਗੰਜਾ ਗੋਠ ਖੇਤਰਾਂ ਵਿੱਚ ਬਰਫ਼ੀਲੇ ਤੂਫ਼ਾਨ ਵਿੱਚ ਫਸ ਗਏ ਤੇ ਬਾਅਦ ਵਿੱਚ ਭੱਦਰਵਾਹ ਸਥਿਤ ਚਾਰ ਜਵਾਨਾਂ ਨੇ ਉਨ੍ਹਾਂ ਨੂੰ ਬਚਾਇਆ।
Advertisement
Advertisement