ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਕਰੇਗਾ ਆਸਟਰੇਲੀਆ

ਅਗਲੇ ਸਾਲ 2.95 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ
Advertisement

ਆਸਟਰੇਲੀਆ ਵਿੱਚ ਅਗਲੇ ਸਾਲ 2026 ਵਿੱਚ ਵੱਧ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘੱਟ ਕਰਨ ਦੀਆਂ ਦੋ ਸਾਲ ਦੀਆਂ ਕੋਸ਼ਿਸ਼ਾਂ ਮਗਰੋਂ ਅਲਬਾਨੀਜ਼ ਸਰਕਾਰ ਆਪਣੇ ਰੁਖ਼ ਵਿੱਚ ਨਰਮੀ ਲਿਆ ਰਹੀ ਹੈ। ਆਸਟਰੇਲੀਆ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਤਹਿਤ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ 2025 ਵਿੱਚ ਤੈਅ ਕੀਤੀ ਗਈ ਸੀਮਾ ਤੋਂ 9 ਫ਼ੀਸਦ ਵੱਧ ਹੋਵੇਗੀ। ਹਾਲੇ ਤੱਕ ਸਿਰਫ਼ 2.70 ਲੱਖ ਵਿਦਿਆਰਥੀਆਂ ਦੀ ਸੀਮਾ ਤੈਅ ਕੀਤੀ ਗਈ ਹੈ, ਜਿਸ ਨੂੰ 2026 ਵਿੱਚ ਵਧਾ ਕੇ 2.95 ਲੱਖ ਕੀਤਾ ਜਾਵੇਗਾ। ਹਾਲਾਂਕਿ, ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਰੋਕਣ ਜਾਂ ਦੂਰ ਰੱਖਣ ਦੀਆਂ ਕਈ ਹੋਰ ਪਰਵਾਸ ਸਬੰਧੀ ਨੀਤੀਆਂ ਕਾਰਨ 2026 ਵਿੱਚ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਅਸਲ ਗਿਣਤੀ ਅਜੇ ਵੀ 2.95 ਲੱਖ ਦੇ ਅੰਕੜੇ ਤੋਂ ਘੱਟ ਰਹਿ ਸਕਦੀ ਹੈ।

ਇਸ ਸਮੇਂ 2.70 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਦਾ ਟੀਚਾ ਹੈ ਜਿਸ ਵਿੱਚੋਂ 176,000 ਵਿਦੇਸ਼ੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਅਤੇ 94 ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵਿੱਚ ਵੰਡਿਆ ਗਿਆ ਹੈ।ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ ਘੱਟ ਤੋਂ ਘੱਟ 2025 ਲਈ ਅਲਾਟ ਸੀਟਾਂ ਅਗਲੇ ਸਾਲ 2026 ਵਿੱਚ ਮਿਲ ਜਾਣਗੀਆਂ।

Advertisement

ਯੂਨੀਵਰਸਿਟੀਆਂ ਸਮੇਤ ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨੂੰ 1,96,750 ਸੀਟਾਂ ਮਿਲਣਗੀਆਂ, ਜੋ 2026 ਵਿੱਚ ਮਿਲਣ ਵਾਲੀਆਂ ਕੁੱਲ ਸੀਟਾਂ ਦਾ ਦੋ ਤਿਹਾਈ ਹਿੱਸਾ ਹੈ।ਸਰਕਾਰੀ ਯੂਨੀਵਰਸਿਟੀਆਂ ਦੀ ਜੇਕਰ 2025 ਵਿੱਚ ਕਾਰਗੁਜ਼ਾਰੀ ਚੰਗੀ ਰਹੀ ਹੈ ਤਾਂ ਉਹ ਹੋਰ ਸੀਟਾਂ ਲਈ ਅਰਜ਼ੀ ਦੇ ਸਕਦੀਆਂ ਹਨ।ਇਹ ਕਦਮ ਸਰਕਾਰ ਦੀ ਸੋਧੀ ਹੋਈ ਪਰਵਾਸ ਰਣਨੀਤੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਸਿੱਖਿਆ ਖੇਤਰ ਦੇ ਵਿਕਾਸ ਦਾ ਪ੍ਰਬੰਧਨ ਕਰਨਾ ਹੈ ਅਤੇ ਨਾਲ ਹੀ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਹੱਲ ਕਰਨਾ ਹੈ।

Advertisement
Tags :
Australia StudentsAustralia VisaAustralia Visa PolicyForeign StudentsIndian StudentsInternational StudentsNumber of Visa Increses