ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ’ਚ ਖ਼ਾਸ ਸਮੂਹ ਦਾ ਦਬਦਬਾ ਬਣਾਉਣ ਦੀ ਕੋਸ਼ਿਸ਼: ਮਦਨੀ

ਜਮਾਇਤ ਉਲੇਮਾ-ਏ-ਹਿੰਦ (ਜੇ ਯੂ ਐੱਚ) ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਅੱਜ ਦੋਸ਼ ਲਾਇਆ ਕਿ ਦੇਸ਼ ’ਚ ਬੁਲਡੋਜ਼ਰ ਕਾਰਵਾਈ, ਹਜੂਮੀ ਕਤਲ, ਮੁਸਲਿਮ ਵਕਫ਼ ਬੋਰਡ ਤੇ ਇਸਲਾਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਜਿਹੀਆਂ ਕਾਰਵਾਈਆਂ ਰਾਹੀਂ ਖਾਸ ਸਮੂਹ ਦਾ ਦਬਦਬਾ ਸਥਾਪਤ ਕਰਨ ਲਈ...
Advertisement
ਜਮਾਇਤ ਉਲੇਮਾ-ਏ-ਹਿੰਦ (ਜੇ ਯੂ ਐੱਚ) ਦੇ ਪ੍ਰਧਾਨ ਮੌਲਾਨਾ ਮਹਿਮੂਦ ਮਦਨੀ ਨੇ ਅੱਜ ਦੋਸ਼ ਲਾਇਆ ਕਿ ਦੇਸ਼ ’ਚ ਬੁਲਡੋਜ਼ਰ ਕਾਰਵਾਈ, ਹਜੂਮੀ ਕਤਲ, ਮੁਸਲਿਮ ਵਕਫ਼ ਬੋਰਡ ਤੇ ਇਸਲਾਮੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਜਿਹੀਆਂ ਕਾਰਵਾਈਆਂ ਰਾਹੀਂ ਖਾਸ ਸਮੂਹ ਦਾ ਦਬਦਬਾ ਸਥਾਪਤ ਕਰਨ ਲਈ ‘ਸੰਗਠਿਤ ਕੋਸ਼ਿਸ਼ਾਂ’ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇੱਥੇ ਜੇ ਯੂ ਐੱਚ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਕਿਹਾ ਕਿ ਬਾਬਰੀ ਮਸਜਿਦ ਮਾਮਲੇ ’ਚ ਆਏ ਫ਼ੈਸਲੇ ਅਤੇ ਅਜਿਹੇ ਕਈ ਹੋਰ ਫ਼ੈਸਲਿਆਂ ਮਗਰੋਂ ਇਹ ਧਾਰਨਾ ਜ਼ੋਰ ਫੜ ਰਹੀ ਹੈ ਕਿ ਅਦਾਲਤਾਂ ਸਰਕਾਰਾਂ ਦੇ ਦਬਾਅ ਹੇਠ ਕਰ ਰਹੀਆਂ ਹਨ, ਜੇ ਸੁਪਰੀਮ ਕੋਰਟ ਆਪਣੇ ਫਰਜ਼ ਦਾ ਪਾਲਣ ਨਹੀਂ ਕਰਦੀ ਤਾਂ ਉਹ ਸੁਪਰੀਮ ਕਹਾਉਣ ਦਾ ਹੱਕਦਾਰ ਨਹੀਂ ਹੈ। ਮਦਨੀ ਨੇ ਕਿਹਾ, ‘‘ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਖਾਸ ਸਮੂਹ ਦਾ ਦਬਦਬਾ ਸਥਾਪਤ ਕਰਨ ਲਈ ਤੇ ਦੂਜੇ ਸਮੂਹਾਂ ਨੂੰ ਕਾਨੂੰਨੀ ਤੌਰ ’ਤੇ ਬੇਬਸ, ਸਮਾਜਿਕ ਤੌਰ ’ਤੇ ਅਲੱਗ-ਥਲੱਗ, ਆਰਥਿਕ ਤੌਰ ’ਤੇ ਅਪਮਾਨਿਤ, ਬਦਨਾਮ ਤੇ ਵਾਂਝੇ ਬਣਾਉਣ ਲਈ ਸੰਗਠਿਤ ਕੋਸ਼ਿਸ਼ ਕੀਤੀ ਜਾ ਰਹੀ ਹੈ।’’

Advertisement
Advertisement
Show comments