Atishi danced ਆਤਿਸ਼ੀ ਨੱਚੀ ਕਿਉਂਕਿ ਕੇਜਰੀਵਾਲ ਉਸ ਨੂੰ ਹਰਾਉਣ ਵਿਚ ਨਾਕਾਮ ਰਹੇ: ਅਨੁਰਾਗ ਠਾਕੁਰ
Atishi danced as Kejriwal's 'ploy to engineer her defeat failed': Anurag Thakur
Advertisement
ਲਖਨਊ, 9 ਫਰਵਰੀ
ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਅੱਜ ਦਾਅਵਾ ਕੀਤਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਲੰਘੇ ਦਿਨ ਕਾਲਕਾਜੀ ਹਲਕੇ ਤੋਂ ਜਿੱਤਣ ਮਗਰੋਂ ਖ਼ੁਸ਼ੀ ਵਿਚ ਖੀਵੀ ਹੋਈ ਇਸ ਲਈ ਨੱਚ ਰਹੀ ਸੀ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ‘ਉਸ ਨੂੰ ਹਰਾਉਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ।’
Advertisement
ਠਾਕੁਰ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਦੀ ਸਿਆਸਤ ਨੂੰ ਜੇ ਦੇਖੀਏ ਤਾਂ ਉਹ ਅੰਨਾ ਹਜ਼ਾਰੇ ਦੇ ਮੋਢਿਆਂ ’ਤੇ ਚੜ੍ਹ ਕੇ ਸਿਆਸਤ ਵਿਚ ਆਇਆ ਸੀ। ਕੇਜਰੀਵਾਲ ਨੇ ਹਜ਼ਾਰੇ ਨੂੰ ਖ਼ਤਮ ਕੀਤਾ ਤੇ ਆਪਣੀ ਖ਼ੁਦ ਦੀ ਪਾਰਟੀ ਬਣਾਈ। ਮਗਰੋਂ ਉਸ ਨੇ ਆਪਣੀ ਪਾਰਟੀ ਦੇ ਬਾਨੀ ਮੈਂਬਰਾਂ ਨੂੰ ਖ਼ਤਮ ਕੀਤਾ।’’
ਭਾਜਪਾ ਆਗੂ ਨੇ ਕਿਹਾ, ‘‘ਆਤਿਸ਼ੀ ਦਾ ਨਾਮ ਚੋਣ ਬੈਨਰਾਂ, ਪੋਸਟਰਾਂ ਤੇ ਪੂਰੀ ਚੋਣ ਮੁਹਿੰਮ ’ਚੋਂ ਗਾਇਬ ਸੀ। ਆਤਿਸ਼ੀ ਨੂੰ ਉਸ ਦੇ ਆਪਣੇ ਅਸੈਂਬਲੀ ਹਲਕੇ ਵਿਚ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹੀ ਵਜ੍ਹਾ ਹੈ ਕਿ ਤੁਸੀਂ ਲੀਕ ਵੀਡੀਓ ਵਿਚ ਉਸ ਦਾ ਡਾਂਸ ਦੇਖਿਆ।’’-ਪੀਟੀਆਈ
Advertisement